ਜੇਕਰ ਤੁਸੀਂ ਆਕਲੈਂਡ ਵਾਸੀ ਹੋ ਅਤੇ ਟਰੇਨ ਜ਼ਰੀਏ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਆਕਲੈਂਡ ਟ੍ਰਾਂਸਪੋਰਟ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਸ਼ਹਿਰ ਦੇ ਰੇਲ ਨੈੱਟਵਰਕ ‘ਚ ਸੇਵਾਵਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਕਿਉਂਕਿ ਕਾਮਿਆਂ ਦੇ ਦੂਜੇ ਸਮੂਹ ਨੇ ਕੱਲ੍ਹ ਉਦਯੋਗਿਕ ਹੜਤਾਲ ਸ਼ੁਰੂ ਕੀਤੀ ਹੈ। CAF, ਇੱਕ ਸਪੈਨਿਸ਼ ਰੇਲ ਨਿਰਮਾਤਾ ਜੋ ਆਕਲੈਂਡ ਦੀਆਂ ਇਲੈਕਟ੍ਰਿਕ ਟ੍ਰੇਨਾਂ ਦੀ ਸਪਲਾਈ ਅਤੇ ਰੱਖ-ਰਖਾਅ ਕਰਦਾ ਹੈ, ਅਤੇ ਰੇਲ ਅਤੇ ਸਮੁੰਦਰੀ ਟਰਾਂਸਪੋਰਟ ਯੂਨੀਅਨ (RMTU) ਵਿਚਕਾਰ ਚਰਚਾਵਾਂ ਟੁੱਟ ਗਈਆਂ ਹਨ ਕਿਉਂਕ ਕੋਈ ਸਹਿਮਤੀ ਨਹੀਂ ਬਣੀ ਹੈ। ਇਸੇ ਕਾਰਨ ਆਕਲੈਂਡ ਰੇਲ ਦੇ ਮੈਂਟੇਨੇਂਸ ਸਟਾਫ ਦੇ ਹੜਤਾਲ ‘ਤੇ ਜਾਣ ਕਾਰਨ ਟ੍ਰੇਨਾਂ ਰੱਦ ਹੋ ਸਕਦੀਆਂ ਹਨ। ਜੇਕਰ ਅਜਿਹਾ ਹੋਇਆ ਤਾਂ ਰੇਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਖੱਜਲ-ਖੁਆਰੀ ‘ਚ ਵੀ ਵੱਡਾ ਵਾਧਾ ਹੋਵੇਗਾ।
![more auckland train cancellations](https://www.sadeaalaradio.co.nz/wp-content/uploads/2024/06/WhatsApp-Image-2024-06-10-at-23.54.25-950x534.jpeg)