ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਇੱਕ ਫੇਸਬੁੱਕ ਪ੍ਰੇਮ ਕਹਾਣੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਰ ਹੁਣ ਇਸ ‘ਚ ਨਵਾਂ ਟਵਿਸਟ ਆਇਆ ਹੈ। ਦਰਅਸਲ ਮੁਰਾਦਾਬਾਦ ਦਾ ਇੱਕ ਨੌਜਵਾਨ ਇੱਕ ਬੰਗਲਾਦੇਸ਼ੀ ਕੁੜੀ ਨੂੰ ਪਿਆਰ ਕਰਦਾ ਹੈ ਫਿਰ ਦੋਹਾ ਦਾ ਵਿਆਹ ਹੁੰਦਾ ਹੈ ਫਿਰ ਮੁੰਡਾ 5 ਮਈ ਨੂੰ ਆਪਣੀ ਬੰਗਲਾਦੇਸ਼ੀ ਪ੍ਰੇਮਿਕਾ ਨੂੰ ਮਿਲਣ ਲਈ ਬਿਨਾਂ ਵੀਜ਼ੇ ਦੇ ਸਰਹੱਦ ਪਾਰ ਜਾਂਦਾ ਹੈ ਪਰ ਉੱਥੇ ਜਾ ਕੇ ਮੁੰਡਾ ਅਜਿਹਾ ਫਸਦਾ ਹੈ ਕਿ ਮਸਾਂ ਵਾਪਿਸ ਪਰਤਦਾ ਹੈ। ਇਸ ਮਗਰੋਂ ਹੁਣ ਇੰਟੈਲੀਜੈਂਸ ਨੇ ਕਾਫੀ ਦੇਰ ਤੱਕ ਮੁਰਾਦਾਬਾਦ ਪਰਤਣ ਵਾਲੇ ਅਜੈ ਤੋਂ ਪੁੱਛਗਿੱਛ ਕੀਤੀ ਹੈ।
ਪਰ ਪਹਿਲਾ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਸ਼ੁਰੂ ਹੋਈ ਸੀ ਇਹ ਫੇਸਬੁੱਕ ਪ੍ਰੇਮ ਕਹਾਣੀ…
ਮੁਰਾਦਾਬਾਦ ਦੇ ਗੌਤਮ ਨਗਰ ਦੇ ਰਹਿਣ ਵਾਲੇ ਇੱਕ ਟੈਕਸੀ ਡਰਾਈਵਰ ਮੁੰਡੇ ਦੀ ਮਾਂ ਨੇ ਐਸਐਸਪੀ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਉਸ ਦਾ ਮੁੰਡਾ ਉਸ ਦੀ ਬੰਗਲਾਦੇਸ਼ੀ ਪ੍ਰੇਮਿਕਾ ਜੂਲੀ ਉਰਫ਼ ਜੂਲੀਆ ਅਖਤਰ ਦੇ ਬਹਿਕਾਵੇ ‘ਚ ਆ ਕੇ ਬਿਨਾਂ ਵੀਜ਼ੇ ਦੇ ਬੰਗਲਾਦੇਸ਼ ਚਲਾ ਗਿਆ ਹੈ। ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਜੂਲੀ ਉਨ੍ਹਾਂ ਦੇ ਪੁੱਤ ‘ਤੇ ਤਸ਼ੱਦਦ ਕਰ ਰਹੀ ਹੈ। ਕਿਉਂਕ ਉਨ੍ਹਾਂ ਦੇ ਪੁੱਤ ਨੇ ਉੱਥੋਂ ਖੂਨ ਨਾਲ ਲੱਥਪੱਥ ਆਪਣੀਆਂ ਫੋਟੋਆਂ ਵਟਸਐਪ ਕੀਤੀਆਂ ਹਨ। ਪਰ ਸੀਓ ਸਿਵਲ ਲਾਈਨਜ਼ ਅਰਪਿਤ ਕਪੂਰ ਮੁਤਾਬਿਕ ਅਜੇ ਬੰਗਲਾਦੇਸ਼ ਤੋਂ ਮੁਰਾਦਾਬਾਦ ਆ ਗਿਆ ਹੈ। 22 ਜੁਲਾਈ ਨੂੰ ਉਹ ਆਪਣੀ ਮਾਂ ਨਾਲ ਸਿਵਲ ਲਾਈਨ ਥਾਣੇ ਪਹੁੰਚਿਆ। ਇੱਥੇ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ।
ਅਜੇ ਨੇ ਦੱਸਿਆ ਕਿ ਬੰਗਲਾਦੇਸ਼ ਦੀ ਰਹਿਣ ਵਾਲੀ ਜੂਲੀ ਨਾਲ ਉਸ ਦੀ ਪਛਾਣ 2017 ‘ਚ ਫੇਸਬੁੱਕ ‘ਤੇ ਹੋਈ ਸੀ। ਦੋਵਾਂ ਨੇ ਆਪਣੇ ਮੋਬਾਈਲ ਨੰਬਰ ਬਦਲੇ ਅਤੇ ਫਿਰ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜੂਲੀ 2020 ਵਿੱਚ ਭਾਰਤ ਆਉਣਾ ਚਾਹੁੰਦੀ ਸੀ, ਪਰ ਫਿਰ ਕੋਰੋਨਾ ਲੌਕਡਾਊਨ ਕਾਰਨ ਅਜਿਹਾ ਨਹੀਂ ਹੋ ਸਕਿਆ। ਅਜੇ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਉਸ ਦੀ 11 ਸਾਲ ਦੀ ਇੱਕ ਧੀ ਵੀ ਹੈ। ਅਜੈ ਨੇ ਪੁਲਿਸ ਨੂੰ ਦੱਸਿਆ ਕਿ ਜੂਲੀ ਕੋਰੋਨਾ ਤੋਂ ਬਾਅਦ ਟੂਰਿਸਟ ਵੀਜ਼ੇ ‘ਤੇ ਭਾਰਤ ਆਈ ਸੀ। ਉਸ ਦੀ ਬੇਟੀ ਵੀ ਉਸ ਦੇ ਨਾਲ ਸੀ। ਇੱਥੇ ਮੁਰਾਦਾਬਾਦ ਦੇ ਇੱਕ ਮੰਦਰ ਵਿੱਚ ਉਸ ਨੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਜੂਲੀ ਨਾਲ ਵਿਆਹ ਕਰਵਾਇਆ ਸੀ।
ਕੁੱਝ ਦਿਨਾਂ ਬਾਅਦ ਉਹ ਬੰਗਲਾਦੇਸ਼ ਵਾਪਿਸ ਚਲੀ ਗਈ। ਇਸ ਤੋਂ ਬਾਅਦ ਉਹ ਇਕ ਵਾਰ ਫਿਰ ਮੁਰਾਦਾਬਾਦ ਆਈ। ਉਹ ਕਰੀਬ ਡੇਢ ਮਹੀਨਾ ਅਜੇ ਦੇ ਘਰ ਰਹੀ। ਅਜੈ ਮੁਤਾਬਿਕ ਇਸ ਦੌਰਾਨ ਉਸ ਦੀ ਮਾਂ ਅਤੇ ਜੂਲੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਇਸ ਲਈ ਉਹ ਬੰਗਲਾਦੇਸ਼ ਵਾਪਿਸ ਚਲੀ ਗਈ। ਇਸ ਤੋਂ ਬਾਅਦ ਉਹ 5 ਮਈ ਨੂੰ ਬੰਗਲਾਦੇਸ਼ ਪਹੁੰਚ ਗਿਆ। ਜੂਲੀ ਨੇ ਆਪ ਹੀ ਉਸ ਨੂੰ ਬਿਨਾਂ ਵੀਜ਼ਾ-ਪਾਸਪੋਰਟ ਤੋਂ ਸਰਹੱਦ ਪਾਰ ਕਰਵਾ ਦਿੱਤੀ ਸੀ।
ਅਜੇ ਨੇ ਦੱਸਿਆ ਕਿ ਜੂਲੀ ਨੇ ਉਸ ਨੂੰ ਬੰਗਲਾਦੇਸ਼ ‘ਚ ਆਪਣੇ ਘਰ ‘ਚ ਬੰਧਕ ਬਣਾ ਕੇ ਰੱਖਿਆ ਸੀ। ਉਹ ਉਸ ਦੀ ਕੁੱਟਮਾਰ ਕਰਦੀ ਸੀ ਅਤੇ ਉਸਨੂੰ ਭਾਰਤ ਵਾਪਸ ਨਹੀਂ ਆਉਣ ਦੇ ਰਹੀ ਸੀ। ਹਾਲਾਂਕਿ ਬਾਅਦ ਵਿੱਚ ਜੂਲੀ ਨੇ ਉਸਨੂੰ ਸਰਹੱਦ ਪਾਰ ਕਰਵਾਕੇ ਪੱਛਮੀ ਬੰਗਾਲ ਵਿੱਚ ਛੱਡ ਦਿੱਤਾ। ਪਰ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਇਸ ਪ੍ਰੇਮ ਕਹਾਣੀ ਬਾਰੇ ਸੁਣ ਹਰ ਕੋਈ ਹੈਰਾਨ ਹੈ।