[gtranslate]

ਸਿੱਧੂ ਮੂਸੇਵਾਲੇ ਦਾ ਵੱਡਾ ਬਿਆਨ, ਕਿਹਾ – ‘ਜੇ ਕਾਂਗਰਸ ਤੋਂ ਨਾ ਮਿਲੀ ਟਿਕਟ ਤਾਂ ਆਜ਼ਾਦ ਲੜਾਂਗਾ ਚੋਣ’

bhagwant maan can be cm candidate

ਕੁੱਝ ਮਹੀਨਿਆਂ ਤੱਕ ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰਾਂ ਭੱਖ ਚੁੱਕਾ ਹੈ। ਇੰਨ੍ਹਾਂ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉੱਥੇ ਹੀ ਆਪਣੇ ਉਮੀਦਵਾਰਾਂ ਦੇ ਨਾਮ ਵੀ ਐਲਾਨ ਦਿੱਤੇ ਹਨ। ਉੱਥੇ ਹੀ ਕੁੱਝ ਪਾਰਟੀਆਂ ‘ਚ ਟਿਕਟਾਂ ਨੂੰ ਲੈ ਕੇ ਜੱਦੋ ਜਹਿਦ ਵੀ ਦੇਖਣ ਨੂੰ ਮਿਲ ਰਹੀ ਹੈ।

ਇਸ ਵਿਚਕਾਰ ਕੁੱਝ ਦਿਨ ਪਹਿਲਾਂ ਕਾਂਗਰਸ ਵੀਚ ਸ਼ਾਮਿਲ ਹੋਏ ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਨੇ ਮੰਗਲਵਾਰ ਨੂੰ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਉਹ ਆਜ਼ਾਦ ਚੋਣ ਲੜਨਗੇ ਪਰ ਮਾਨਸਾ ਕਦੇ ਨਹੀਂ ਛੱਡਣਗੇ। ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਪਹਿਲਾਂ ਉਹ ਆਖਦੇ ਸਨ ਕਿ ਇਥੋਂ ਕਿਸੇ ਵੀ ਲੀਡਰ ਨੂੰ ਸਮਰਥਨ ਕਰਨਗੇ।

ਪਰ ਉਨ੍ਹਾਂ ਨੂੰ ਕੁੱਝ ਗੱਲਾਂ ਸੁਣਨ ਵਿੱਚ ਆਈਆਂ ਹਨ ਕਿ ਸਿੱਧੂ ਮੁਕਸਰ ਤੋਂ ਭੱਜ ਗਿਆ ਜਾਂ ਤਲਵੰਡੀ ਤੋਂ ਭੱਜ ਗਿਆ ਪਰ ਮੈਂ ਸਭ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਮਾਨਸਾ ਮੇਰੀ ਜਨਮਭੂਮੀ ਹੈ ਮੈਂ ਇਸ ਭੂਮੀ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ। ਉਹ ਹੁਣ ਮਾਨਸਾ ਤੋਂ ਚੋਣ ਲੜ ਕੇ ਹੀ ਰਹੇਗਾ। ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਵੀ ਦਿੰਦੀ ਹੈ ਵੈਸੇ ਤਾਂ ਕਾਂਗਰਸ ਹਾਈਕਮਾਨ ‘ਤੇ ਭਰੋਸਾ ਹੈ ਪਰ ਜੇ ਨਾ ਵੀ ਦਿੱਤੀ ਤਾਂ ਉਹ ਆਜ਼ਾਦ ਤੌਰ ’ਤੇ ਮਾਨਸਾ ਤੋਂ ਚੋਣ ਮੈਦਾਨ ਵਿੱਚ ਉੱਤਰਣਗੇ।

Leave a Reply

Your email address will not be published. Required fields are marked *