ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੀ ਬਾਂਹ ‘ਤੇ ਨਵਾਂ ਟੈਟੂ ਬਣਵਾਇਆ ਹੈ। ਇਸ ਟੈਟੂ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਉੱਪਰ ਸ਼ੁਭਦੀਪ ਸਿੰਘ ਸਿੱਧੂ ਲਿਖਿਆ ਹੋਇਆ ਹੈ, ਜਦਕਿ ਹੇਠਾਂ ਦੋ ਤਾਰੀਖਾਂ ਲਿਖੀਆਂ ਹੋਈਆਂ ਹਨ। ਜਿਸ ਵਿੱਚ ਉਨ੍ਹਾਂ ਦੇ ਦੋਨਾਂ ਪੁੱਤਰਾਂ ਦੀਆਂ ਜਨਮ ਮਿਤੀਆਂ ਲਿਖੀਆਂ ਗਈਆਂ ਹਨ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
