ਯੂਰਪੀ ਦੇਸ਼ ਮੋਂਟੇਨੇਗਰੋ ਦੇ ਸੇਟਿਨਜੇ ਸ਼ਹਿਰ ਵਿੱਚ ਗੋਲੀਬਾਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਸ ਘਟਨਾ ‘ਚ 11 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਪੁਲਿਸ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਰਾਜਧਾਨੀ ਪੋਡਗੋਰਿਕਾ ਤੋਂ 36 ਕਿਲੋਮੀਟਰ ਦੂਰ ਸੇਟਿਨਜੇ ‘ਚ ਹਮਲੇ ‘ਚ 6 ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੋਂਟੇਨੇਗਰੋ ਦੇ ਪੁਲਿਸ ਮੁਖੀ ਜੋਰਾਨ ਬ੍ਰਾਜ਼ਨਿਨ ਨੇ ਕਿਹਾ ਕਿ ਹਮਲਾਵਰ 34 ਸਾਲ ਦਾ ਸੀ। ਉਸ ਨੇ ਪਹਿਲਾਂ 2 ਬੱਚਿਆਂ ਅਤੇ ਉਨ੍ਹਾਂ ਦੀ ਮਾਂ ਨੂੰ ਗੋਲੀ ਮਾਰ ਦਿੱਤੀ। ਤਿੰਨੋਂ ਉਸ ਦੇ ਘਰ ਕਿਰਾਏ ‘ਤੇ ਰਹਿੰਦੇ ਸਨ। ਬੱਚਿਆਂ ਦੀ ਉਮਰ 8 ਅਤੇ 11 ਸਾਲ ਸੀ। ਇਸ ਤੋਂ ਬਾਅਦ ਉਸ ਨੇ ਘਰ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 7 ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਚੀਫ ਬ੍ਰੇਜ਼ਨਿਨ ਨੇ ਕਿਹਾ ਕਿ ਇਹ ਹਮਲਾ ਪਰਿਵਾਰਕ ਝਗੜੇ ਕਾਰਨ ਹੋਇਆ ਹੈ। ਪਰਿਵਾਰਕ ਝਗੜਾ ਕੀ ਸੀ, ਵਿਅਕਤੀ ਨੇ ਇਸ ਤਰ੍ਹਾਂ ਗੋਲੀ ਕਿਉਂ ਚਲਾਈ, ਫਿਲਹਾਲ ਪੁਲਸ ਨੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਟੂਰਿਸਟ ਪਲੇਸ ਮੋਂਟੇਨੇਗਰੋ ਸੈਰ-ਸਪਾਟੇ ਦੇ ਲਿਹਾਜ਼ ਨਾਲ ਇੱਕ ਵਧੀਆ ਸਥਾਨ ਹੈ। ਅਗਸਤ ਦੇ ਮਹੀਨੇ ਵਿੱਚ ਬਹੁਤ ਸਾਰੇ ਸੈਲਾਨੀ ਇੱਥੇ ਘੁੰਮਣ ਲਈ ਆਉਂਦੇ ਹਨ। ਅਜਿਹੇ ‘ਚ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਮਨਾਂ ‘ਚ ਡਰ ਦਾ ਮਾਹੌਲ ਹੈ। ਮੋਂਟੇਨੇਗਰੋ ਦੇ ਪ੍ਰਧਾਨ ਮੰਤਰੀ ਡ੍ਰਿਤਨ ਅਬਾਜੋਵਿਕ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਲਿਖਿਆ – ਸੇਟਿਨਜੇ ਵਿੱਚ ਇੱਕ ਸਨਸਨੀਖੇਜ਼ ਘਟਨਾ ਤੋਂ ਸ਼ਹਿਰ ਦੇ ਲੋਕ ਹੈਰਾਨ ਹਨ।