ਆਕਲੈਂਡ ਦੇ ਐਵੋਨਡੇਲ ‘ਚ ਇੱਕ ਵਪਾਰਕ ਜਾਇਦਾਦ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ ਆਕਲੈਂਡ ਦੇ ਐਵੋਨਡੇਲ ਵਿੱਚ ਇੱਕ ਵਪਾਰਕ ਜਾਇਦਾਦ ਵਿੱਚ molten aluminium ਨੂੰ ਅੱਗ ਲੱਗੀ ਸੀ ਜਿਸ ਕਾਰਨ ਤਿੰਨ ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਸੀ। “ਪਿਘਲੇ ਹੋਏ ਅਲਮੀਨੀਅਮ ਵਿੱਚ ਲੱਗੀ ਹਲਕੀ ਜਿਹੀ ਅੱਗ” ਕਾਰਨ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਬਾਅਦ ਐਂਬੂਲੈਂਸਾਂ ਦੇ ਨਾਲ ਤਿੰਨ ਫਾਇਰ ਟਰੱਕਾਂ ਨੂੰ ਪਟੀਕੀ ਰੋਡ ਪਤੇ ‘ਤੇ ਬੁਲਾਇਆ ਗਿਆ ਸੀ।
ਇਸ ਦੌਰਾਨ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ ਅਤੇ ਹੋਰ ਸੰਪਤੀਆਂ ਨੂੰ ਕੋਈ ਖਤਰਾ ਨਹੀਂ ਹੈ, ਤਿੰਨ ਲੋਕਾਂ ਨੂੰ ਇਲਾਜ ਦੀ ਲੋੜ ਹੈ। ਸੇਂਟ ਜੌਹਨ ਨੇ ਕਿਹਾ ਕਿ ਇੱਕ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ। ਇਕ ਨੂੰ ਮੱਧਮ ਹਾਲਤ ਵਿਚ ਵੈਤਾਕੇਰੇ ਲਿਜਾਇਆ ਗਿਆ ਅਤੇ ਇਕ ਨੂੰ ਨੇੜਲੇ ਮੈਡੀਕਲ ਸੈਂਟਰ ਵਿਚ ਲਿਜਾਇਆ ਗਿਆ ਸੀ।