ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ‘ਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਨੇ ਜਿੱਤ ਦਰਜ ਕੀਤੀ ਹੈ। ਜ਼ਿਮਨੀ ਚੋਣਾਂ ਵਿੱਚ ਚੱਲੀ ਆ ਰਹੀ ਰਵਾਇਤ ਇਸ ਵਾਰ ਵੀ ਜਾਰੀ ਰਹੀ ਅਤੇ ਜਿੱਤ ਦੀ ਚਾਬੀ ਸੱਤਾਧਾਰੀ ਧਿਰ ਦੇ ਹੱਥਾਂ ਵਿੱਚ ਰਹੀ। ਮੋਹਿੰਦਰ ਭਗਤ ਨੇ ਪਹਿਲੇ ਦੌਰ ਤੋਂ ਹੀ ਬੜ੍ਹਤ ਬਣਾਈ ਰੱਖੀ। 13 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਹਰ ਦੌਰ ਵਿੱਚ ਮੋਹਿੰਦਰ ਭਗਤ ਦੀ ਲੀਡ ਵਧਦੀ ਗਈ ਅਤੇ ਉਹ 37325 ਵੋਟਾਂ ਨਾਲ ਚੋਣ ਜਿੱਤ ਗਏ।
