[gtranslate]

IND vs SA : ਬੁਮਰਾਹ ਦੇ ਬਾਹਰ ਹੋਣ ਮਗਰੋਂ ਭਾਰਤ ਨੇ ਮੁਹੰਮਦ ਸਿਰਾਜ ਨੂੰ ਟੀਮ ਇੰਡੀਆ ‘ਚ ਕੀਤਾ ਸ਼ਾਮਿਲ

mohammed siraj replace jasprit bumrah

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਸ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹ ਜ਼ਖਮੀ ਹੋਏ ਹਨ। ਇਸ ਲਈ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਨੌਜਵਾਨ ਗੇਂਦਬਾਜ਼ ਸਿਰਾਜ ਨੇ ਕਈ ਮੌਕਿਆਂ ‘ਤੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੂੰ ਟੀ-20 ਵਿਸ਼ਵ ਕੱਪ 2022 ਲਈ ਵੀ ਮੌਕਾ ਮਿਲ ਸਕਦਾ ਹੈ। ਬੀਸੀਸੀਆਈ ਨੇ ਟਵਿਟਰ ਰਾਹੀਂ ਸਿਰਾਜ ਨੂੰ ਟੀਮ ਵਿੱਚ ਸ਼ਾਮਿਲ ਕਰਨ ਦੀ ਜਾਣਕਾਰੀ ਦਿੱਤੀ ਹੈ

ਬੁਮਰਾਹ ਸੱਟ ਕਾਰਨ ਬਾਹਰ ਚੱਲ ਰਹੇ ਸਨ। ਉਹ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਫਿਟਨੈੱਸ ‘ਤੇ ਕੰਮ ਕਰ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਆਸਟ੍ਰੇਲੀਆ ਖਿਲਾਫ ਖੇਡੀ ਗਈ ਟੀ-20 ਸੀਰੀਜ਼ ਲਈ ਟੀਮ ਇੰਡੀਆ ‘ਚ ਸ਼ਾਮਿਲ ਕੀਤਾ ਗਿਆ ਸੀ। ਬੁਮਰਾਹ ਨੇ ਦੂਜਾ ਅਤੇ ਤੀਜਾ ਟੀ-20 ਮੈਚ ਖੇਡਿਆ ਸੀ। ਪਰ ਇਸ ਤੋਂ ਬਾਅਦ ਬੁਮਰਾਹ ਨੂੰ ਪਿੱਠ ਦੀ ਸੱਟ ਕਾਰਨ ਪਰੇਸ਼ਾਨੀ ਹੋਣ ਲੱਗੀ। ਉਹ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਮੈਚ ‘ਚ ਨਹੀਂ ਖੇਡ ਸਕੇ ਸਨ। ਹੁਣ ਬੁਮਰਾਹ ਦੇ ਆਊਟ ਹੋਣ ‘ਤੇ ਸਿਰਾਜ ਨੂੰ ਮੌਕਾ ਦਿੱਤਾ ਗਿਆ ਹੈ।

ਮੁਹੰਮਦ ਸਿਰਾਜ ਨੇ ਟੀ-20 ਫਾਰਮੈਟ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਸਿਰਾਜ ਇੰਡੀਅਨ ਪ੍ਰੀਮੀਅਰ ਲੀਗ ਰਾਹੀਂ ਚਮਕਿਆ ਸੀ। ਇਸ ਤੋਂ ਬਾਅਦ, ਉਸਨੇ ਸਾਲ 2017 ਵਿੱਚ ਨਿਊਜ਼ੀਲੈਂਡ ਦੇ ਖਿਲਾਫ ਖੇਡਦੇ ਹੋਏ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਧਿਆਨ ਯੋਗ ਹੈ ਕਿ ਭਾਰਤ ਸਿਰਾਜ ਟੀ-20 ਵਿਸ਼ਵ ਕੱਪ 2022 ਲਈ ਵੀ ਮੌਕਾ ਦੇ ਸਕਦਾ ਹੈ। ਬੁਮਰਾਹ ਦੀ ਗੈਰ-ਮੌਜੂਦਗੀ ‘ਚ ਉਸ ਕੋਲ ਟੀਮ ਇੰਡੀਆ ‘ਚ ਸ਼ਾਮਿਲ ਹੋਣ ਦਾ ਚੰਗਾ ਮੌਕਾ ਹੈ। ਪਰ ਇਸ ਦੇ ਲਈ ਸਿਰਾਜ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਬਾਕੀ ਦੋ ਟੀ-20 ਮੈਚਾਂ ‘ਚ ਖੁਦ ਨੂੰ ਸਾਬਿਤ ਕਰਨਾ ਪਏਗਾ। ਅਰਸ਼ਦੀਪ ਸਿੰਘ ਅਤੇ ਦੀਪਕ ਚਾਹਰ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਮੈਚ ਵਿੱਚ ਭਾਰਤ ਲਈ ਚੰਗੀ ਗੇਂਦਬਾਜ਼ੀ ਕੀਤੀ।

Leave a Reply

Your email address will not be published. Required fields are marked *