ਹਾਰਦਿਕ ਪਾਂਡਿਆ ਨੇ ਏਸ਼ੀਆ ਕੱਪ ‘ਚ ਪਾਕਿਸਤਾਨ ਖਿਲਾਫ ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਇੱਕ ਟਵੀਟ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਫੋਟੋ ਏਸ਼ੀਆ ਕੱਪ 2022 ਵਿਚ ਮੈਚ ਜਿੱਤਣ ਤੋਂ ਬਾਅਦ ਲਈ ਗਈ ਸੀ ਅਤੇ ਦੂਜੀ ਫੋਟੋ ਏਸ਼ੀਆ ਕੱਪ 2018 ਦੀ ਸੀ, ਜਿਸ ਵਿੱਚ ਪਾਂਡਿਆ ਨੂੰ ਉਸੇ ਮੈਦਾਨ ‘ਤੇ ਜ਼ਖਮੀ ਹੋਣ ਤੋਂ ਬਾਅਦ ਸਟਰੈਚਰ ਤੋਂ ਬਾਹਰ ਜਾਂਦੇ ਹੋਏ ਦਿਖਾਇਆ ਗਿਆ ਸੀ। ਇਨ੍ਹਾਂ ਤਸਵੀਰਾਂ ਨਾਲ ਹਾਰਦਿਕ ਨੇ ਲਿਖਿਆ, ‘ਵਾਪਿਸ ਆਉਣਾ ਹਮੇਸ਼ਾ ਨਿਰਾਸ਼ਾ ਤੋਂ ਵੱਡਾ ਹੁੰਦਾ ਹੈ।’ ਹੁਣ ਇਸ ਟਵੀਟ ‘ਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਜਵਾਬ ਦਿੱਤਾ ਹੈ। ਆਮਿਰ ਨੇ ਜੋ ਵੀ ਲਿਖਿਆ ਹੈ, ਉਹ ਹੁਣ ਕਾਫੀ ਸੁਰਖੀਆਂ ਬਟੋਰ ਰਿਹਾ ਹੈ।
ਪਾਂਡਿਆ ਦੇ ਇਸ ਟਵੀਟ ‘ਤੇ ਮੁਹੰਮਦ ਆਮਿਰ ਨੇ ਲਿਖਿਆ, ‘ਬਹੁਤ ਵਧੀਆ ਖੇਡਿਆ, ਭਰਾ।’ ਮੁਹੰਮਦ ਆਮਿਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਪੋਸਟਾਂ ਰਾਹੀਂ ਟ੍ਰੇਂਡ ਵਿੱਚ ਆਉਂਦਾ ਰਹਿੰਦਾ ਹੈ। ਹਾਲ ਹੀ ‘ਚ ਜਦੋਂ ਸ਼ਾਹੀਨ ਅਫਰੀਦੀ ਏਸ਼ੀਆ ਕੱਪ ਲਈ ਪਾਕਿਸਤਾਨ ਦੀ ਟੀਮ ਤੋਂ ਬਾਹਰ ਹੋਇਆ ਸੀ, ਉਦੋਂ ਵੀ ਉਹ ਟਰੈਂਡ ‘ਚ ਸੀ। ਫਿਰ ਸੋਸ਼ਲ ਮੀਡੀਆ ‘ਤੇ ਪਾਕਿਸਤਾਨੀ ਪ੍ਰਸ਼ੰਸਕ ਉਸ ਨੂੰ ਟੀਮ ‘ਚ ਸ਼ਾਮਿਲ ਕਰਨ ਲਈ ਟਵੀਟ ਕਰ ਰਹੇ ਸਨ। ਇਸ ‘ਤੇ ਵੀ ਮੁਹੰਮਦ ਆਮਿਰ ਨੇ ਮਜ਼ਾਕ ‘ਚ ਲਿਖਿਆ, ‘ਮੈਂ ਟਰੈਂਡ ਕਰ ਰਿਹਾ ਹਾਂ ਪਰ ਕਿਉਂ?’
Well played brother 👏 https://t.co/j9QPWe72fR
— Mohammad Amir (@iamamirofficial) August 29, 2022
ਮੁਹੰਮਦ ਆਮਿਰ ਖੱਬੇ ਹੱਥ ਦਾ ਗੇਂਦਬਾਜ਼ ਹੈ। ਕਿਸੇ ਸਮੇਂ ਉਹ ਪਾਕਿਸਤਾਨ ਦਾ ਮੁੱਖ ਗੇਂਦਬਾਜ਼ ਹੋਇਆ ਕਰਦਾ ਸੀ। ਫਿਕਸਿੰਗ ਮਾਮਲੇ ‘ਚ ਨਾਂ ਆਉਣ ਤੋਂ ਬਾਅਦ ਆਮਿਰ ਦਾ ਕਰੀਅਰ ਬਰਬਾਦ ਹੋ ਗਿਆ ਸੀ। ਸਾਲ 2020 ‘ਚ ਆਮਿਰ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਵੀ ਕਰ ਦਿੱਤਾ ਸੀ। ਹਾਲਾਂਕਿ ਪਿਛਲੇ ਸਾਲ ਜੂਨ ‘ਚ ਆਮਿਰ ਨੇ ਸੰਨਿਆਸ ਦਾ ਫੈਸਲਾ ਵਾਪਿਸ ਲੈ ਲਿਆ ਅਤੇ ਮੈਦਾਨ ‘ਤੇ ਪਰਤ ਆਏ। ਹਾਲਾਂਕਿ ਹੁਣ ਤੱਕ ਆਮਿਰ ਨੂੰ ਦੁਬਾਰਾ ਰਾਸ਼ਟਰੀ ਟੀਮ ‘ਚ ਸ਼ਾਮਿਲ ਨਹੀਂ ਕੀਤਾ ਗਿਆ ਹੈ।