ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਮੋਇਨ ਇਸ ਸਮੇਂ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡ ਰਿਹਾ ਹੈ। ਮੋਇਨ ਦਾ ਕਹਿਣਾ ਹੈ ਕਿ ਉਹ ਸੀਮਤ ਓਵਰਾਂ ਦੀ ਕ੍ਰਿਕਟ ‘ਤੇ ਜ਼ਿਆਦਾ ਧਿਆਨ ਦੇਣਾ ਚਾਹੁੰਦਾ ਹੈ, ਇਸ ਲਈ ਉਹ ਟੈਸਟਾਂ ਤੋਂ ਸੰਨਿਆਸ ਲੈ ਰਿਹਾ ਹੈ। ਹਾਲਾਂਕਿ, ਮੋਈਨ ਦੇ ਆਸਟ੍ਰੇਲੀਆ ਦੇ ਖਿਲਾਫ ਆਗਾਮੀ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਸੰਨਿਆਸ ਲੈਣ ਦੇ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
6⃣4⃣ Test matches
1⃣9⃣5⃣ wickets
2⃣9⃣1⃣4⃣ runs
Countless memories ❤️#ThankYouMo 👏— England Cricket (@englandcricket) September 27, 2021
ਮੋਇਨ ਨੇ ਕਪਤਾਨ ਜੋ ਰੂਟ ਅਤੇ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ। 34 ਸਾਲਾ ਮੋਇਨ ਨੇ 64 ਟੈਸਟ ਮੈਚਾਂ ਵਿੱਚ 28.29 ਦੀ ਔਸਤ ਨਾਲ 2914 ਦੌੜਾਂ ਬਣਾਈਆਂ ਹਨ ਅਤੇ 36.66 ਦੀ ਔਸਤ ਨਾਲ 195 ਵਿਕਟਾਂ ਲਈਆਂ ਹਨ। ਮੋਇਨ ਨੇ 2019 ਦੀ ਏਸ਼ੇਜ਼ ਸੀਰੀਜ਼ ਤੋਂ ਬਾਅਦ ਟੈਸਟ ਕ੍ਰਿਕਟ ਨਹੀਂ ਖੇਡੀ ਹੈ ਪਰ ਹਾਲ ਹੀ ਵਿੱਚ ਭਾਰਤ ਵਿਰੁੱਧ ਘਰੇਲੂ ਸੀਰੀਜ਼ ਲਈ ਟੈਸਟ ਟੀਮ ਵਿੱਚ ਵਾਪਸੀ ਕੀਤੀ ਸੀ।