ਅੱਜ ਦੇ ਦੌਰ ਦੀ ਜੇ ਗੱਲ ਕਰੀਏ ਤਾਂ ਸੋਸ਼ਲ ਮੀਡੀਆਂ ਦਾ ਕਾਫੀ ਬੋਲਬਾਲਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਅੱਜ ਦੇ ਇਸ ਦੌਰ ‘ਚ ਹਰ ਕੋਈ ਸੋਸ਼ਲ ਮੀਡੀਆਂ ਨਾਲ ਜੁੜਿਆ ਹੋਇਆ ਹੈ, ਉੱਥੇ ਹੀ ਹਰ ਕੋਈ ਆਪਣੀ ਐਕਟਿਵਟੀ ਵੀ ਸੋਸ਼ਲ ਮੀਡੀਆਂ ‘ਤੇ ਸਾਂਝੀ ਕਰਦਾ ਹੈ, ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀ ਹੈਰਾਨ ਹੋ ਜਾਵੋਂਗੇ ਦਰਅਸਲ ਇੱਕ ਮਾਡਲ ਨੂੰ ਆਪਣੀਆਂ ਫੋਟੋਆਂ ਸੋਸ਼ਲ ਮੀਡੀਆਂ ‘ਤੇ ਸਾਂਝੀਆਂ ਕਰਨੀਆਂ ਮਹਿੰਗੀਆਂ ਪੈ ਗਈਆਂ, ਜਿਸ ਕਾਰਨ ਉਸਨੂੰ ਜੇਲ੍ਹ ਜਾਣਾ ਪਿਆ ਹੈ ਤੇ ਇੰਨ੍ਹਾਂ ਹੀ ਨਹੀਂ ਉਸਨੂੰ ਭਾਰੀ ਜ਼ੁਰਮਾਨਾ ਵੀ ਲਗਾਇਆ ਗਿਆ ਹੈ, ਦਰਅਸਲ ਮਾਡਲ ਨੇ ਨਿਊਡ ਫੋਟੋਆਂ ਨੂੰ ਆਨਲਾਈਨ ਸ਼ੇਅਰ ਕੀਤਾ ਸੀ। ਜਿਸ ਕਾਰਨ ਅਦਾਲਤ ਨੇ ਉਸ ਨੂੰ ਭਾਰੀ ਜੁਰਮਾਨਾ ਲਗਾ ਕੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਇੱਕ ਔਰਤ ਦੀ ਸ਼ਿਕਾਇਤ ‘ਤੇ ਮਾਡਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਹੀ ਇਹ ਮਾਮਲਾ ਸਿੰਗਾਪੁਰ ਦਾ ਹੈ।
ਮੀਡੀਆਂ ਰਿਪੋਰਟਸ ਮੁਤਾਬਿਕ ਪੇਸ਼ੇ ਤੋਂ ਮਾਡਲ 22 ਸਾਲਾ ਟਾਈਟਸ ਲੋਅ ਨੂੰ ਇਕ ਬਾਲਗ ਸਾਈਟ ‘ਤੇ ਆਪਣੀਆਂ ਨਗਨ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਟਾਈਟਸ ਨੂੰ ਇਸ ਅਪਰਾਧ ਲਈ 3 ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਸ ‘ਤੇ 1 ਲੱਖ 72 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਟਾਈਟਸ ਨੂੰ ਦਸੰਬਰ 2021 ਵਿੱਚ ਇੱਕ ਔਰਤ ਵੱਲੋਂ ਉਸ ਦੇ ਖਿਲਾਫ ਸ਼ਿਕਾਇਤ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਔਰਤ ਨੇ ਦੋਸ਼ ਲਾਇਆ ਸੀ ਕਿ ਟਾਈਟਸ ਦੀ ਅਸ਼ਲੀਲ ਸਮੱਗਰੀ ਉਸ ਦੀ 12 ਸਾਲਾ ਭਤੀਜੀ ਦੇ ਫੋਨ ‘ਤੇ ਸਾਹਮਣੇ ਆਈ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਟਾਈਟਸ ਦੇ ਗੈਜੇਟਸ (ਫੋਨ, ਆਈਪੈਡ ਆਦਿ) ਨੂੰ ਜ਼ਬਤ ਕਰ ਲਿਆ ਸੀ। ਇਸ ਦੇ ਨਾਲ ਹੀ ਟਾਈਟਸ ਦੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ । ਪਰ ਮਾਡਲ ਨੇ ਦੁਬਾਰਾ ਆਪਣੇ ਖਾਤੇ ਨੂੰ ਐਕਸੈਸ ਕੀਤਾ ਅਤੇ Adult ਸਮੱਗਰੀ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਅਜਿਹੇ ‘ਚ ਪੁਲਿਸ ਨੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਿਰ ਅਦਾਲਤ ‘ਚ ਪੇਸ਼ ਕੀਤਾ। ਸੁਣਵਾਈ ਤੋਂ ਬਾਅਦ ਅਦਾਲਤ ਨੇ ਹਾਲ ਹੀ ਵਿੱਚ ਮਾਡਲ ਨੂੰ ਜੇਲ੍ਹ ਭੇਜ ਦਿੱਤਾ ਹੈ।
ਦੱਸ ਦੇਈਏ ਸਿੰਗਾਪੁਰ ਵਿੱਚ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਅਸ਼ਲੀਲ ਸਮੱਗਰੀ ਨੂੰ ਸਾਂਝਾ ਕਰਨਾ ਜਾਂ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਲੈ ਕੇ ਮੁਨਾਫਾ ਕਮਾਉਣਾ ਗੈਰ-ਕਾਨੂੰਨੀ ਹੈ। ਆਪਣੇ ਸਪੱਸ਼ਟੀਕਰਨ ਵਿੱਚ, ਟਾਈਟਸ ਨੇ ਕਿਹਾ ਕਿ ਅਸੀਂ ਸਿਰਫ ਉਨ੍ਹਾਂ ਲੋਕਾਂ ਲਈ ਸਮੱਗਰੀ ਬਣਾਉਂਦੇ ਹਾਂ ਜੋ ਸਾਡੀ ਉਮਰ ਦੇ ਹਨ। ਜੋ ਲੋਕ ਮੇਰੀ ਸਮੱਗਰੀ ਨਹੀਂ ਦੇਖਣਾ ਚਾਹੁੰਦੇ, ਉਹ ਇਸ ਨੂੰ ਨਾ ਦੇਖਣ। ਅਸੀਂ ਲੋਕਾਂ ਨੂੰ ਦੇਖਣ ਲਈ ਮਜਬੂਰ ਨਹੀਂ ਕਰਦੇ।