ਆਕਲੈਂਡ ਦੇ ਸਿਲਵਿਆ ਪਾਰਕ ‘ਚ ਗਲਤ ਹਰਕਤ ਕਰਨ ਵਾਲੇ ਪੰਜਾਬੀ ਨੌਜਵਾਨ ਦੀਆਂ ਮੁਸ਼ਕਿਲਾਂ ‘ਚ ਵੱਡਾ ਵਾਧਾ ਹੋਇਆ ਹੈ। ਦਰਅਸਲ ਨੌਜਵਾਨ ਨੂੰ ਪਹਿਲਾਂ ਮੋਬਾਇਲ ਸਟੋਰ ਤੋਂ ਨੌਕਰੀ ਗਵਾਉਣੀ ਪਈ ਸੀ ਤੇ ਹੁਣ ਸਕਿਓਰਟੀ ਗਾਰਡ ਦਾ ਲਾਇਸੈਂਸ ਵੀ ਰੱਦ ਹੋ ਗਿਆ ਹੈ। ਇਹ ਮਾਮਲਾ ਕੁੱਝ ਮਹੀਨੇ ਪਹਿਲਾਂ ਦਾ ਹੈ ਜਦੋਂ ਮੋਬਾਇਲ ਪਲੇਨੇਟ ‘ਤੇ ਕੰਮ ਕਰਦੇ ਪੰਜਾਬੀ ਮੁੰਡੇ ਨੇ ਇੱਕ ਨੌਜਵਾਨ ਮਹਿਲਾ ਗ੍ਰਾਹਕ ਦੇ ਮੋਬਾਇਲ ‘ਚੋਂ ਉਸਦੀਆਂ ਨਿੱਜੀ ਅਰਧ-ਨਗਨ ਫੋਟੋਆਂ ਏਅਰ ਡਰੋਪ ਰਾਂਹੀ ਡਾਊਨਲੋਡ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮਹਿਲਾ ਗ੍ਰਾਹਕ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ ਤਾਂ ਉਸਨੇ ਓਸੇ ਵੇਲੇ ਹੀ ਇਸ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਸੀ ਇਸ ਕਾਰਨ ਉਸ ਪੰਜਾਬੀ ਨੌਜਵਾਨ ਨੂੰ ਆਪਣੀ ਨੌਕਰੀ ਗੁਆਉਣੀ ਪਈ ਸੀ ਤੇ ਅਦਾਲਤ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸੇ ਮਾਮਲੇ ਦੇ ਵਿਚਾਕਰ ਉਸ ਨੌਜਵਾਨ ਨੇ ਸਕਿਓਰਟੀ ਗਾਰਡ ਦਾ ਲਾਇਸੈਂਸ ਬਣਾਉਣ ਲਈ ਅਰਜ਼ੀ ਦਿੱਤੀ ਸੀ, ਪਰ ਪੁਲਿਸ ਨੇ ਨੌਜਵਾਨ ‘ਤੇ ਲੱਗੇ ਇਲਜ਼ਾਮਾਂ ਦੇ ਕਾਰਨ ਕਲੀਅਰੈਂਸ ਸਰਟੀਟਿਫਕੇਟ ਨਹੀਂ ਦਿੱਤਾ ਤੇ ਹੁਣ ਨੌਜਵਾਨ ਦਾ ਸਕਿਓਰਟੀ ਗਾਰਡ ਲਾਇਸੈਂਸ ਬਨਣ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਕਬੂਲ ਵੀ ਕਰ ਲਿਆ ਹੈ ਤੇ ਜਲਦੀ ਹੀ ਉਸਨੂੰ ਸਜ਼ਾ ਵੀ ਸੁਣਾਈ ਜਾਵੇਗੀ।
