ਨਿਊਜ਼ੀਲੈਂਡ ਦੇ ਐਮਐਮਏ ਫਾਈਟਰ Hakaraia Wilson ਦੀ 26 ਸਾਲ ਦੀ ਉਮਰ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਬਿਆਨ ‘ਚ ਪੁਲਿਸ ਨੇ ਕਿਹਾ ਕਿ ਉਹ ਨਵੇਂ ਸਾਲ ਦੇ ਦਿਨ ਦੀ ਸਵੇਰ ਨੂੰ ਆਈਨਸਟਾਈਨ ਸਟ੍ਰੀਟ, ਗਿਸਬੋਰਨ ਵਿੱਚ ਇੱਕ ਪਤੇ ‘ਤੇ ਪਹੁੰਚੇ ਸਨ। ਉਨ੍ਹਾਂ ਅੱਗੇ ਕਿਹਾ ਕਿ, “ਮੌਤ ਸ਼ੱਕੀ ਨਹੀਂ ਹੈ ਅਤੇ ਮਾਮਲੇ ਨੂੰ ਕੋਰੋਨਰ ਕੋਲ ਭੇਜਿਆ ਗਿਆ ਹੈ।” ਉਹ ਓਲੀਵਰ MMA ਜਿਮ ਦਾ ਹਿੱਸਾ ਰਿਹਾ ਸੀ।