ਜਲੰਧਰ ਲੋਕ ਸਭਾ ਸੀਟ ਲਈ ਨਤੀਜਾ ਕੁੱਝ ਘੰਟਿਆਂ ਤੱਕ ਆਉਣਾ ਹੈ ਪਰ ਪਿਛਲੇ 72 ਘੰਟਿਆਂ ਤੋਂ ਸਿਆਸਤ ਕਾਫੀ ਗਰਮਾਈ ਹੋਈ ਹੈ। ਇੱਕ ਪਾਸੇ ਪੰਜਾਬ ਦੇ ਸਪੀਕਰ ਤੇ ਦੂਜੇ ਪਾਸੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਹਨ। ਸ਼ੀਤਲ ਅੰਗੁਰਾਲ ਜ਼ਿਮਨੀ ਚੋਣ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਅਸਤੀਫਾ ਵਾਪਸ ਲੈਣ ਲਈ ਸਪੀਕਰ ਨੂੰ ਈ-ਮੇਲ ਅਤੇ ਪੱਤਰ ਭੇਜਿਆ ਹੈ ਪਰ ਸਪੀਕਰ ਨੇ ਸ਼ੀਤਲ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।