[gtranslate]

AAP ਵਿਧਾਇਕ ਦੇ ਘਰ 14 ਘੰਟੇ ਚੱਲੀ ED ਦੀ ਛਾਪੇਮਾਰੀ, 32 ਲੱਖ ਦੀ ਨਕਦੀ ਸਣੇ ਮੋਬਾਈਲ ਫੋਨ ਜ਼ਬਤ

mla-bank-scam-ed-raid

ਅਮਰਗੜ੍ਹ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਸਵੰਤ ਗੱਜਣਮਾਜਰਾ ਦੇ ਘਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ 14 ਘੰਟੇ ਤੱਕ ਚੱਲੀ ਹੈ। ਇਸ ਦੌਰਾਨ ਈਡੀ ਨੇ 32 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ। ਜਿਸ ਨੂੰ ਈਡੀ ਆਪਣੇ ਨਾਲ ਲੈ ਗਈ ਹੈ। ਇਸ ਤੋਂ ਇਲਾਵਾ ਗੱਜਣਮਾਜਰਾ ਅਤੇ ਉਸ ਦੇ ਭਰਾ ਦਾ ਮੋਬਾਈਲ ਵੀ ਈਡੀ ਨੇ ਕਬਜ਼ੇ ਵਿੱਚ ਲੈ ਲਿਆ ਹੈ। ਈਡੀ ਨੇ ਉਨ੍ਹਾਂ ਦੇ ਘਰ, ਸਕੂਲ ਅਤੇ ਫੈਕਟਰੀ ਤੋਂ ਕੁੱਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।

ਇਸ ਦੇ ਨਾਲ ਹੀ ਵਿਧਾਇਕ ਜਸਵੰਤ ਗੱਜਣਮਾਜਰਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਵਿੱਚ ਨਹੀਂ ਆਉਣਗੇ। ਉਨ੍ਹਾਂ ਕੋਲੋਂ ਬਰਾਮਦ ਹੋਈ ਰਕਮ ਕਾਰੋਬਾਰ ਦੀ ਅਦਾਇਗੀ ਸੀ। ਘਰ ਵਿੱਚ ਅਕਸਰ ਨਕਦੀ ਪਈ ਰਹਿੰਦੀ ਸੀ। ਉਹ ਈਡੀ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ। 14 ਅਧਿਕਾਰੀਆਂ ਵੱਲੋਂ ਵਿਧਾਇਕ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ ਜਾਵੇਗਾ। ਈਡੀ ਅਧਿਕਾਰੀਆਂ ਨੇ ਵਿਧਾਇਕ ਗੱਜਣਮਾਜਰਾ ਅਤੇ ਭਰਾ ਦੇ ਬਿਆਨ ਵੀ ਦਰਜ ਕੀਤੇ ਹਨ।

‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਅਤੇ ਕਾਰੋਬਾਰ ‘ਤੇ ਸਭ ਤੋਂ ਪਹਿਲਾਂ ਸੀਬੀਆਈ ਨੇ ਛਾਪਾ ਮਾਰਿਆ ਸੀ। ਸੀਬੀਆਈ ਨੇ 94 ਦਸਤਖਤ ਕੀਤੇ ਖਾਲੀ ਚੈੱਕ, ਕਰੀਬ 16.57 ਲੱਖ ਦੀ ਨਕਦੀ, ਵਿਦੇਸ਼ੀ ਕਰੰਸੀ, ਜਾਇਦਾਦ ਦੇ ਕਾਗਜ਼ਾਤ ਆਦਿ ਜ਼ਬਤ ਕੀਤੇ ਸਨ। ਇਹ ਰਿਕਵਰੀ ਬੈਂਕ ਫਰਾਡ ਦੇ ਮਾਮਲੇ ‘ਚ ਹੋਈ ਹੈ।

Likes:
0 0
Views:
223
Article Categories:
India News

Leave a Reply

Your email address will not be published. Required fields are marked *