ਆਕਲੈਂਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਭਾਰਤੀ ਮੂਲ ਦੇ ਪਤੀ ਨੂੰ ਆਪਣੀ ਪਤਨੀ ਦੇ ਕਤਲ ਦੀ ਕੋਸ਼ਿਸ ਕਰਨ ਦੇ ਮਾਮਲੇ ‘ਚ ਅਦਾਲਤ ਨੇ ਵੱਡੀ ਸਜ਼ਾ ਸੁਣਾਈ ਹੈ। ਦੱਸ ਦੇਈਏ 45 ਸਾਲਾ ਮਿਤੇਸ਼ ਕੁਮਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਪਤਨੀ ਨੂੰ ਵੇਸਲੀ ਦੇ ਮੈਕਡੋਨਲਡ ਵਿਖੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਅਦਾਲਤ ਨੇ ਮਿਤੇਸ਼ ਨੂੰ 8 ਸਾਲ 6 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ। ਮਿਤੇਸ਼ ਨੇ ਤੇਜਧਾਰ ਹਥਿਆਰ ਨਾਲ ਵਾਰ-ਵਾਰ ਪਤਨੀ ਦੇ ਗਲੇ ‘ਤੇ ਹਮਲਾ ਕੀਤਾ ਸੀ ਤੇ ਕਰੀਬ 7 ਮਿੰਟ ਤੱਕ ਇਹ ਹਮਲਾ ਹੋਇਆ ਸੀ। ਮਿਤੇਸ਼ ਅਨੁਸਾਰ ਉਸਨੇ ਇਹ ਹਮਲਾ ਇਸ ਲਈ ਕੀਤਾ ਕਿਉਂਕਿ ਦੋਨਾਂ ਵਿਚਾਲੇ ਡਾਈਵੋਰਸ ਦਾ ਕੇਸ ਚੱਲ ਰਿਹਾ ਸੀ ਤੇ ਉਸਦੀ ਪਤਨੀ ਉਸ ਤੋਂ ਲੋੜ ਤੋਂ ਵੱਧ ਡਾਈਵੋਰਸ ਦਾ ਪੈਸਾ ਮੰਗ ਰਹੀ ਸੀ। ਮਿਤੇਸ਼ ਚਾਹੁੰਦਾ ਸੀ ਕਿ ਉਸਦੀ ਪਤਨੀ ਮਰ ਜਾਵੇ ਤੇ ਸਾਰਾ ਪੈਸਾ ਜਵਾਕਾਂ ਨੂੰ ਮਿਲ ਜਾਵੇ।
![Mitesh Kumar sentenced after](https://www.sadeaalaradio.co.nz/wp-content/uploads/2024/11/WhatsApp-Image-2024-11-05-at-1.02.56-PM-950x534.jpeg)