ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ ‘ਚ ਦਸਤਕ ਦੇ ਦਿੱਤੀ ਹੈ। 2020 ‘ਚ ਕ੍ਰਿਕਟ ਨੂੰ ਲੰਬੇ ਸਮੇਂ ਤੱਕ ਰੋਕਣ ਵਾਲੇ ਕੋਰੋਨਾ ਨੇ ਇਕ ਵਾਰ ਫਿਰ ਕ੍ਰਿਕਟ ‘ਤੇ ਹਮਲਾ ਕੀਤਾ ਹੈ। ਦਰਅਸਲ, ਨਿਊਜ਼ੀਲੈਂਡ ਦੇ ਸਟਾਰ ਆਲਰਾਊਂਡਰ ਮਿਸ਼ੇਲ ਸੈਂਟਨਰ ਕੋਰੋਨਾ ਸੰਕਰਮਿਤ ਹੋ ਗਏ ਹਨ ਅਤੇ ਇਸ ਕਾਰਨ ਉਹ ਪਾਕਿਸਤਾਨ ਖਿਲਾਫ ਪਹਿਲਾ ਟੀ-20 ਨਹੀਂ ਖੇਡ ਸਕੇ।
ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਆਕਲੈਂਡ ਦੇ ਈਡਨ ਪਾਰਕ ‘ਚ ਖੇਡਿਆ ਗਿਆ ਹੈ। ਮਿਸ਼ੇਲ ਸੈਂਟਨਰ ਇਸ ਮੈਚ ਵਿੱਚ ਨਹੀਂ ਖੇਡੇ ਹਨ। ਦਰਅਸਲ, ਉਹ ਕੋਰੋਨਾ ਪੋਜ਼ੇਟਿਵ ਪਏ ਗਏ ਹਨ, ਅਤੇ ਇਸੇ ਕਾਰਨ ਉਹ ਪਾਕਿਸਤਾਨ ਖਿਲਾਫ ਪਹਿਲਾ ਟੀ-20 ਨਹੀਂ ਖੇਡ ਸਕੇ। ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 46 ਦੌੜਾਂ ਨਾਲ ਹਰਾਇਆ ਸੀ।