ਅਮਰੀਕਾ ਦੇ ਸੂਬੇ ਮਿਸੀਸਿਪੀ ਵਿੱਚ ਇੱਕ ਜਹਾਜ਼ ਦੇ ਪਾਇਲਟ ਵੱਲੋਂ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਹੜਕੰਪ ਮਚ ਗਿਆ। ਹਾਲਾਂਕਿ ਕਈ ਘੰਟਿਆਂ ਦੀ ਹਫੜਾ-ਦਫੜੀ ਤੋਂ ਬਾਅਦ ਗਵਰਨਰ ਟੇਟ ਰੀਵਜ਼ ਨੇ ਇੱਕ ਰਾਹਤ ਭਰੀ ਖ਼ਬਰ ਵਿਚ ਕਿਹਾ ਕਿ ਜਹਾਜ਼ ਨੇ ਐਸ਼ਲੈਂਡ ਦੇ ਦੱਖਣ-ਪੱਛਮ ਵਿੱਚ ਇਕ ਖੇਤ ਵਿਚ ਸੁਰੱਖਿਅਤ ਲੈਂਡਿੰਗ ਕਰ ਲਈ ਹੈ ਅਤੇ ਜਹਾਜ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੱਸ ਦਈਏ ਕਿ ਪਾਇਲਟ ਨੇ 9 ਸੀਟਾਂ ਵਾਲੇ ਜਹਾਜ਼ ਨੂੰ ਹਾਈਜੈਕ ਕਰਕੇ ਟੁਪੇਲੋ ਏਅਰਪੋਰਟ ਤੋਂ ਉਡਾਣ ਭਰੀ ਸੀ। ਇਸ ਤੋਂ ਬਾਅਦ ਉਹ ਕਈ ਘੰਟਿਆਂ ਤੱਕ ਸ਼ਹਿਰ ਦੇ ਉੱਪਰ ਹੀ ਜਹਾਜ਼ ਨੂੰ ਘੁੰਮਦਾ ਕਰਦਾ ਰਿਹਾ।
![mississippi us hijacked plane landed safely](https://www.sadeaalaradio.co.nz/wp-content/uploads/2022/09/9e156333-c1cc-431d-a5e3-080e1e33e04c-950x499.jpg)