ਆਕਲੈਂਡ ਦੀ 32 ਸਾਲਾਂ ਗਰਭਵਤੀ ਔਰਤ ਮਾਈਆ ਪ੍ਰੀਬਲ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਦੂਰ ਹੋ ਗਈਆਂ ਕਿਉਂਕਿ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹ ਰਾਤੋ ਰਾਤ ਸੁਰੱਖਿਅਤ ਅਤੇ ਠੀਕ ਠਾਕ ਲੱਭ ਲਈ ਗਈ ਸੀ। ਦੱਸ ਦੇਈਏ ਪੁਲਿਸ ਉਸ ਦੀ ਸੁਰੱਖਿਆ ਲਈ ਚਿੰਤਤ ਸੀ ਅਤੇ ਉਸ ਨੂੰ ਲੱਭਣ ਲਈ ਲੋਕਾਂ ਨੂੰ ਵੀ ਮਦਦ ਦੀ ਬੇਨਤੀ ਕੀਤੀ ਸੀ। ਉਸ ਨੂੰ ਆਖਰੀ ਵਾਰ ਵੀਰਵਾਰ ਨੂੰ ਹਸਪਤਾਲ Rd ਤੋਂ ਪਾਪਾਟੋਏਟੋਏ ਵੱਲ ਤੁਰਦਿਆਂ ਦੇਖਿਆ ਗਿਆ ਸੀ।
