ਐਤਵਾਰ ਦੁਪਹਿਰ ਨੂੰ ਅਵਾਨੁਈ ਨਦੀ ‘ਚੋਂ ਇੱਕ ਬੱਚੇ ਦੀ ਮ੍ਰਤਿਕ ਦੇਹ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੱਚਾ ਕੇਤੀਆ ਤੋਂ ਲਾਪਤਾ ਹੋਇਆ ਸੀ। ਬੱਚਾ ਦੁਪਹਿਰ 3.40 ਵਜੇ ਦੇ ਕਰੀਬ ਘਰ ਤੋਂ ਲਾਪਤਾ ਹੋਇਆ ਸੀ। ਵਹਾਨੌ ਅਤੇ ਐਮਰਜੈਂਸੀ ਸੇਵਾਵਾਂ ਨੂੰ ਸ਼ਾਮਿਲ ਕਰਨ ਵਾਲੀ ਖੋਜ ਤੁਰੰਤ ਸ਼ੁਰੂ ਹੋ ਗਈ ਸੀ। ਖੋਜਕਰਤਾਵਾਂ ਨੇ ਸ਼ਾਮ 5 ਵਜੇ ਤੋਂ ਪਹਿਲਾਂ ਬੱਚੇ ਨੂੰ ਲੱਭ ਲਿਆ ਸੀ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਬਚਾਅ ਕਰਨ ਵਾਲਿਆਂ ਦੇ ਯਤਨਾਂ ਦੇ ਬਾਵਜੂਦ ਬੱਚੇ ਦੀ ਮੌਤ ਹੋ ਗਈ ਸੀ।”
