[gtranslate]

ਢਾਬੇ ‘ਤੇ ਨੌਜਵਾਨਾਂ ਨੂੰ ਰੌਲਾ ਪਾਉਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ NRI ਦਾ ਕੁਰਸੀਆਂ-ਪਲੇਟਾਂ ਨਾਲ ਚਾੜਿਆ ਕੁੱਟਾਪਾ,ਕੁੱਟ-ਕੁੱਟ ਕਰਤਾ ਬੁਰਾ ਹਾਲ

miscreants beat up nri

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਢਾਬੇ ‘ਤੇ ਖਾਣਾ ਖਾ ਰਹੇ ਇੱਕ NRI ਨਾਲ ਬਦਮਾਸ਼ਾਂ ਨੇ ਕੁੱਟਮਾਰ ਕੀਤੀ ਹੈ। NRI ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨੂੰ ਰੌਲਾ ਪਾਉਣ ਤੋਂ ਰੋਕਿਆ ਸੀ। ਇਸੇ ਦੌਰਾਨ ਨੌਜਵਾਨਾਂ ਨੇ ਗੁੱਸੇ ‘ਚ ਆ ਕੇ NRI ‘ਤੇ ਹਮਲਾ ਕਰ ਦਿੱਤਾ। ਦੀਪਕ ਛਾਬੜਾ ਆਪਣੀ ਭਤੀਜੀ ਦੇ ਵਿਆਹ ਲਈ ਯੂਕੇ ਤੋਂ ਲੁਧਿਆਣਾ ਆਇਆ ਸੀ। ਉਹ ਆਪਣੇ ਦੋਸਤ ਤਰੁਣ ਛਾਬੜਾ ਨਾਲ ਲਾਰਕ ਢਾਬੇ ‘ਤੇ ਡਿਨਰ ਕਰ ਰਿਹਾ ਸੀ।

ਨੌਜਵਾਨਾਂ ਨੇ ਢਾਬੇ ਦੇ ਅੰਦਰ ਦੀਪਕ ਅਤੇ ਤਰੁਣ ਨਾਲ ਲੜਾਈ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਢਾਬੇ ‘ਚ ਰੱਖੀਆਂ ਕੁਰਸੀਆਂ ਅਤੇ ਪਲੇਟ ਨਾਲ ਹੀ ਦੋਵਾਂ ‘ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਢਾਬੇ ਦੇ ਮਾਲਕ ਅਤੇ ਸਟਾਫ਼ ਨੇ ਕਿਸੇ ਤਰ੍ਹਾਂ ਪੀੜਤਾਂ ਨੂੰ ਬਾਥਰੂਮ ਵਿੱਚ ਬੰਦ ਕਰਕੇ ਮੁਲਜ਼ਮਾਂ ਤੋਂ ਬਚਾਇਆ। ਕੁਝ ਸਮੇਂ ਬਾਅਦ ਜਦੋਂ ਪੀੜਤ ਢਾਬੇ ਤੋਂ ਬਾਹਰ ਆ ਕੇ ਘਰ ਨੂੰ ਜਾਣ ਲੱਗੇ ਤਾਂ ਕੁਝ ਦੂਰੀ ‘ਤੇ ਖੜ੍ਹੇ ਬਦਮਾਸ਼ਾਂ ਨੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਲਿਆ। 15 ਦੇ ਕਰੀਬ ਨੌਜਵਾਨ ਮੌਕੇ ‘ਤੇ ਪਹੁੰਚ ਗਏ।

Likes:
0 0
Views:
493
Article Categories:
India News

Leave a Reply

Your email address will not be published. Required fields are marked *