ਨਿਊਜ਼ੀਲੈਂਡ ਵੱਸਦੇ ਪ੍ਰਵਾਸੀਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ, ਦਰਅਸਲ ਲੋਕਾਂ ਦੀ ਜੇਬ ‘ਤੇ ਭਾਰ ਵੱਧਣ ਵਾਲਾ ਹੈ। ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਸਿਸਟਮ ਨੂੰ ‘ਯੂਜਰ ਪੇਡ’ ਬਣਾਇਆ ਜਾਵੇਗਾ ਯਾਨੀ ਕਿ ਜੋ ਇਸ ਦੀ ਵਰਤੋਂ ਕਰੇਗਾ, ਉਹ ਹੀ ਇਸ ਲਈ ਭੁਗਤਾਨ ਵੀ ਕਰੇਗਾ। ਲੰਘੇ ਮਹੀਨੇ ਇਮੀਗ੍ਰੇਸ਼ਨ ਫੀਸਾਂ ਦੇ ਭਾਰੀ ਵਾਧੇ ਦਾ ਐਲਾਨ ਵੀ ਕੀਤਾ ਗਿਆ ਸੀ ਉਹ ਇਸ ਦਿਸ਼ਾ ਵਿੱਚ ਚੁੱਕਿਆ ਗਿਆ ਅਹਿਮ ਕਦਮ ਸੀ। ਦੱਸ ਦੇਈਏ ਕਿ ਫੀਸਾਂ ‘ਚ ਹੋਏ ਵਾਧੇ ਮਗਰੋਂ ਦੇਸ਼ ਦੇ ਟੈਕਸਪੇਅਰਜ਼ ਦੇ ਹਰ ਸਾਲ $108.3 ਮਿਲੀਅਨ ਦੀ ਬੱਚਤ ਵਿੱਚੋਂ ਹੁਣ $62.9 ਮਿਲੀਅਨ, ਜੋ ਪ੍ਰਵਾਸੀਆਂ ਦੇ ਬੱਚਿਆਂ ਨੂੰ ਇੰਗਲਿਸ਼ ਭਾਸ਼ਾ ਸਿਖਾਉਣ ਲਈ ਸਰਕਾਰ ਵਲੋਂ ਖਰਚੀ ਜਾਂਦੀ ਹੈ, ਉਹ ਰਕਮ ਵੀ ਇਸ ਇੱਕਠੇ ਹੋਏ ਪੈਸੇ ਸਦਕਾ ਅਦਾ ਕੀਤੀ ਜਾਏਗੀ। ਭਾਵ ਪ੍ਰਵਾਸੀ ਹੀ ਆਪਣੇ ਬੱਚਿਆਂ ਨੂੰ ਇੰਗਲਿਸ਼ ਸਿਖਾਉਣ ਲਈ ਪੈਸੇ ਅਦਾ ਕਰਨਗੇ।
