ਹਜ਼ਾਰਾਂ ਡਾਲਰ ਖਰਚਕੇ ਨਿਊਜ਼ੀਲੈਂਡ ਆਏ ਪਰਵਾਸੀ ਕਰਮਚਾਰੀਆਂ ਨੇ ਸ਼ਇਦ ਸੋਚਿਆ ਵੀ ਨਹੀਂ ਹੋਣਾ ਕੇ ਇੰਨਾਂ ਖਰਚਾ ਕਰਨ ਮਗਰੋਂ ਵੀ ਉਨ੍ਹਾਂ ਨੂੰ ਧੱਕੇ ਹੀ ਖਾਣੇ ਪੈਣੇ ਹਨ। ਦਰਅਸਲ ਜਿੱਥੇ ਪਹਿਲਾ ਪ੍ਰਵਾਸੀਆਂ ਨੂੰ ਕੰਮ ਨਹੀਂ ਦਿੱਤਾ ਗਿਆ ਉੱਥੇ ਹੀ ਉਨ੍ਹਾਂ ਨੂੰ 24 ਆਦਮੀਆਂ ਨਾਲ ਭਰੇ ਤਿੰਨ ਬੈੱਡਰੂਮ ਵਾਲੇ ਘਰ ਵਿੱਚ ਰੱਖਿਆ ਗਿਆ ਤੇ ਹੁਣ ਇੱਕ ਨਵਾਂ ਫਰਮਾਨ ਸੁਣਾਉਂਦਿਆਂ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਘਰ ਖਾਲੀ ਕਰਨ ਦੇਣ ਇਸ ਲਈ ਪ੍ਰਵਾਸੀ ਕਰਮਚਾਰੀਆਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।
ਇਹ ਬੰਗਲਾਦੇਸ਼, ਪਾਕਿਸਤਾਨ ਅਤੇ ਭਾਰਤ ਦੇ 100 ਤੋਂ ਵੱਧ ਪ੍ਰਵਾਸੀਆਂ ਦਾ ਸਮੂਹ ਹੈ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਸਥਾਨਕ ਭਰਤੀ ਏਜੰਟਾਂ ਨਾਲ ਰੁਜ਼ਗਾਰ ਸਮਝੌਤੇ ਲਈ ਹਜ਼ਾਰਾਂ ਡਾਲਰ ਦਾ ਭੁਗਤਾਨ ਕੀਤਾ ਪਰ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਕੰਮ ਜਾਂ ਤਨਖਾਹ ਨਹੀਂ ਮਿਲੀ ਤੇ ਜਦੋਂ ਮਨਿਸਟਰੀ ਜਾਂਚ ਸ਼ੁਰੂ ਹੋਈ ਤਾਂ ਇੰਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਸੀ ਪਰ ਹੁਣ ਘਰ ਛੱਡਣ ਦੇ ਫਰਮਾਨ ਨੇ ਇੰਨਾਂ ਨੀ ਨੀਂਦ ਵੀ ਉੱਡਾ ਦਿੱਤੀ ਹੈ। ਇਨ੍ਹਾਂ ਪ੍ਰਵਾਸੀ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਇਹ ਸਾਰੇ ਇੱਥੇ ਗੈਰ-ਕਾਨੂੰਨੀ ਰਹਿ ਰਹੇ ਸਨ ਅਤੇ ਇਹ ਰੈਜੀਡੈਂਸੀ ਟਿਨੈਂਸੀ ਐਕਟ ਦੀ ਉਲੰਘਣਾ ਹੈ। ਚਾਰਲਟਨ ਪ੍ਰਾਪਰਟੀ ਮੈਨੇਜਮੈਂਟ ਦੇ ਇੱਕ ਪੱਤਰ ਵਿੱਚ, ਮੈਨੂਰੇਵਾ ਦੇ ਘਰ ‘ਚ ਰਹਿ ਰਹੇ ਪ੍ਰਵਾਸੀਆਂ ਨੂੰ ਕਿਹਾ ਗਿਆ ਸੀ ਕਿ ਉਹ ਰੈਜ਼ੀਡੈਂਸੀ ਟੈਨੈਂਸੀ ਐਕਟ ਦੀ ਉਲੰਘਣਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਨਹੀਂ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਘਰ ਵਿੱਚ ਤਿੰਨ ਤੋਂ ਵੱਧ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਹੈ।
ਉੱਥੇ ਹੀ ਮਨਿਸਟਰੀ ਜਾਂਚ ‘ਚ ਇੱਕ ਵਿਅਕਤੀ ਦਾ ਨਾਮ ਸਾਹਮਣੇ ਆਇਆ ਹੈ, ਜਿਸ ਨੇ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਜੋਬ ਆਫਰ ਕੀਤੀ ਸੀ, ਪਰ ਨਾ ਉਸ ਦੀ ਕਿਸੇ ਨੂੰ ਪਹਿਚਾਣ ਹੈ, ਨਾ ਉਸਦਾ ਕਿਸੇ ਕੋਲ ਪਤਾ ਹੈ ਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੋਇਆ ਹੈ।