ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਡਾਊਨਟਾਊਨ ਆਕਲੈਂਡ ‘ਚ ਸੈਂਕੜੇ ਪ੍ਰਵਾਸੀ ਕਾਮਿਆਂ ਤੇ ਕੀ ਯੂਨੀਅਨਾਂ ਦੇ ਮੈਂਬਰਾਂ ਨੇ ਧਰਨਾ ਦਿੱਤਾ ਹੈ। ਦੱਸ ਦੇਈਏ ਇਹ ਧਰਨਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਕਾਮਿਆਂ ਦੇ ਕੰਮਕਾਰ ਦੇ ਨਿਯਮਾਂ (ਵਰਕਰਾਂ ਦੇ ਅਧਿਕਾਰਾਂ) ‘ਚ ਕੀਤੇ ਗਏ ਬਦਲਾਅ ਦੇ ਖਿਲ਼ਾਫ ਦਿੱਤਾ ਗਿਆ ਹੈ। ਇਸ ਦੌਰਾਨ ਪ੍ਰਵਾਸੀ ਵਰਕਰਜ਼ ਐਸੋਸੀਏਸ਼ਨ ਨੇ ਕਿਹਾ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਬਦਲਾਅ ਪ੍ਰਵਾਸੀ ਮਜ਼ਦੂਰਾਂ ‘ਤੇ ਹੀ ਭਾਰੂ ਪੈ ਰਹੇ ਹਨ ਜਿਸ ਕਾਰਨ ਵਧੇਰੇ ਪ੍ਰਵਾਸੀ ਕਾਮੇ ਅਪਰਾਧ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਦਾਅਵੇ ਅਧਿਕਾਰਤ ਅੰਕੜਿਆਂ ਦੀ ਬਜਾਏ ਅਫਸਰਾਂ ਨੇ ਫੀਲਡ ਵਿੱਚ ਕੀ ਦੇਖਿਆ ਹੈ, ਇਸ ‘ਤੇ ਅਧਾਰਿਤ ਹਨ। ਯੂਨੀਅਨਾਂ ਨੇ 90-ਦਿਨਾਂ ਦੇ ਟਰਾਇਲਾਂ ਨੂੰ ਮੁੜ ਲਾਗੂ ਕਰਨ, ਮਹਿੰਗਾਈ ਤੋਂ ਹੇਠਾਂ ਘੱਟੋ-ਘੱਟ ਉਜਰਤ ਵਾਧੇ, ਅਤੇ ਜਨਤਕ ਖੇਤਰ ਦੀਆਂ ਨੌਕਰੀਆਂ ਵਿੱਚ ਕਟੌਤੀ ਵਿਰੁੱਧ ਇਹ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਮੁੜ ਤੋਂ ਇੰਨ੍ਹਾਂ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।