ਨਿਊਜ਼ੀਲੈਂਡ ਪ੍ਰਵਾਸੀ ਕਰਮਚਾਰੀਆਂ ਦੇ ਲਈ ਇੱਕ ਪਸੰਦੀਦਾ ਮੁਲਕ ਹੈ ਇੱਥੇ ਵੱਡੀ ਗਿਣਤੀ ‘ਚ ਪ੍ਰਵਾਸੀ ਕਰਮਚਾਰੀ ਕੰਮਕਾਰ ਦੀ ਖਾਤਰ ਆਉਂਦੇ ਹਨ। ਪਰ ਜੇਕਰ ਹੁਣ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਇੰਨਾਂ ਤੋਂ ਜਾਪਦਾ ਹੈ ਕਿ ਸ਼ਾਇਦ ਲੋਕਾਂ ਦਾ ਨਿਊਜ਼ੀਲੈਂਡ ਨਾਲੋਂ ਮੋਹ ਭੰਗ ਹੋ ਗਿਆ ਹੈ। ਦਰਅਸਲ ਨਿਊਜ਼ੀਲੈਂਡ ਆਉਣ ਵਾਲੇ ਪ੍ਰਵਾਸੀਆਂ ਕਰਮਚਾਰੀਆਂ ਦੀ ਗਿਣਤੀ ‘ਚ ਲੰਮੇ ਸਮੇਂ ਬਾਅਦ ਗਿਰਾਵਟ ਦੇਖਣ ਨੂੰ ਮਿਲੀ ਹੈ। ਐਮ ਬੀ ਆਈ ਈ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਅਨੁਸਾਰ ਬੀਤੀ ਅਕਤੂਬਰ ਵਿੱਚ 16,323 ਪ੍ਰਵਾਸੀ ਕਰਮਚਾਰੀ ਇੱਥੇ ਆਏ ਸਨ ਜਦਕਿ ਇਹ ਗਿਣਤੀ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ 12.4% ਘੱਟ ਹੈ, ਹਾਲਾਂਕਿ ਬੀਤੇ ਸਾਲ ਅਕਤੂਬਰ ਦੇ ਵਿੱਚ ਜਾਰੀ 19,194 ਵਰਕ ਵੀਜਿਆਂ ਦੇ ਮੁਕਾਬਲੇ ਇਸ ਸਾਲ ਕੁਝ ਜਿਆਦਾ 19,809 ਵਰਕ ਵੀਜੇ ਜਾਰੀ ਹੋਏ ਹਨ।
