ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਨਵੇਂ ਫੈਸਲੇ ਮੁਤਾਬਿਕ ਹੁਣ ਨਿਊਜ਼ੀਲੈਂਡ ਰਹਿ ਰਹੇ ਪ੍ਰਵਾਸੀਆਂ ਦੇ ਡਿਪੈਂਡੇਂਟ ਬੱਚਿਆਂ ਨੂੰ ਜਲਦ ਕੰਮ ਕਰਨ ਦਾ ਅਧਿਕਾਰ ਮਿਲੇਗਾ। ਨਿਊਜ਼ੀਲੈਂਡ ਸਰਕਾਰ ‘ਚ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟੇਨਫੋਰਡ ਵੱਲੋਂ ਖੁਦ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ ਪ੍ਰਵਾਸੀਆਂ ਦੇ ਡਿਪੈਂਡੇਂਟ ਬੱਚਿਆਂ ਨੂੰ ਜਲਦ ਹੀ ਪਾਰਟ ਟਾਈਮ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਪਰ ਇਸ ਵਿੱਚ ਇੱਕ ਸ਼ਰਤ ਵੀ ਹੈ ਕਿ 17 ਤੋਂ 24 ਸਾਲ ਦੇ ਬੱਚਿਆਂ ਦਾ ਪਾਰਟ ਟਾਈਮ ਕੰਮ ਕਰਨ ਦੇ ਯੋਗ ਹੋਣ ਲਈ ਹਾਈ ਸਕੂਲ ਖਤਮ ਕਰਨਾ ਲਾਜ਼ਮੀ ਹੋਵੇਗਾ ਉੱਥੇ ਹੀ ਇਸ ਦੌਰਾਨ ਸਕਿਲੱਡ ਰੈਜੀਡੈਂਸ ਜਾਂ ਡਿਪੈਂਡੇਂਟ ਚਾਈਲਡ ਵੀਜਾ ਦੀ ਐਪਲੀਕੇਸ਼ਨ ਵੀ ਲੱਗੀ ਹੋਣੀ ਚਾਹੀਦੀ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਪਾਲਸੀ ਅਕਤੂਬਰ ਤੱਕ ਲਾਗੂ ਹੋਵੇਗੀ ਅਤੇ ਪੂਰੀ ਜਾਣਕਾਰੀ ਅਗਸਤ ਅੰਤ ਤੱਕ ਜਾਰੀ ਹੋਵੇਗੀ।
