ਦੁਨੀਆ ਭਰ ਦੇ ਬਹੁਤ ਸਾਰੇ ਲੋਕ ਆਪਣੇ ਵਿੰਡੋਜ਼ ਸਿਸਟਮਾਂ ‘ਤੇ ਨੀਲੀ ਸਕ੍ਰੀਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਮਾਈਕ੍ਰੋਸਾਫਟ ਦੇ ਸਰਵਰ ਬੰਦ ਹੋਣ ਕਾਰਨ ਦੁਨੀਆ ਭਰ ‘ਚ ਬੈਂਕਾਂ ਤੋਂ ਲੈ ਕੇ ਏਅਰਲਾਈਨਜ਼ ਤੱਕ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕੰਪਨੀ ਦੇ ਫਾਰਮ ‘ਤੇ ਪਿੰਨ ਸੰਦੇਸ਼ ਦੇ ਅਨੁਸਾਰ, ਬਹੁਤ ਸਾਰੇ ਵਿੰਡੋਜ਼ ਉਪਭੋਗਤਾਵਾਂ ਨੂੰ ਬਲੂ ਸਕ੍ਰੀਨ ਆਫ ਡੈਥ (BSOD) error ਦਿਖਾਈ ਦੇ ਰਿਹਾ ਹੈ। ਇਹ ਸਮੱਸਿਆ ਹਾਲ ਹੀ ਦੇ Crowd Scream ਅਪਡੇਟ ਤੋਂ ਬਾਅਦ ਹੋ ਰਹੀ ਹੈ। ਇਸ ਸਮੱਸਿਆ ਤੋਂ ਵੱਡੀ ਗਿਣਤੀ ਲੋਕ ਪ੍ਰਭਾਵਿਤ ਹੋਏ ਹਨ। ਮਾਈਕ੍ਰੋਸਾਫਟ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਸਵੇਰੇ ਉਨ੍ਹਾਂ ਦੀਆਂ ਕਲਾਉਡ ਸੇਵਾਵਾਂ ਵਿੱਚ ਵਿਘਨ ਪੈਣ ਕਾਰਨ ਦੁਨੀਆ ਭਰ ਦੇ ਕਈ ਖੇਤਰਾਂ ਵਿੱਚ ਮੁਸ਼ਕਿਲਾਂ ਆਈਆਂ ਹਨ। ਇਸ ਕਾਰਨ ਏਅਰਲਾਈਨਜ਼ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਰੁਕਾਵਟ ਨਾਲ ਭਾਰਤ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਜਹਾਜ਼ਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਵਿੰਡੋ ‘ਚ ਗੜਬੜੀ ਕਾਰਨ ਸੁਪਰਮਾਰਕੀਟ, ਬੈਂਕਿੰਗ ਸੰਚਾਲਨ, ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਅਮਰੀਕਾ ਦੀਆਂ ਤਿੰਨ ਏਅਰਲਾਈਨ ਕੰਪਨੀਆਂ ਨੇ ਆਪਣੇ ਸਾਰੇ ਜਹਾਜ਼ਾਂ ਨੂੰ ਗਰਾਉਂਡ ਕਰ ਦਿੱਤਾ ਹੈ। ਭਾਰਤ ‘ਚ ਏਅਰਲਾਈਨ ਸੇਵਾ ਵੀ ਪ੍ਰਭਾਵਿਤ ਹੋਈ ਹੈ। ਮਾਈਕ੍ਰੋਸਾਫਟ ਆਊਟੇਜ ਕਾਰਨ ਨਾ ਸਿਰਫ ਏਅਰਲਾਈਨਜ਼ ਅਤੇ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ, ਸਗੋਂ ਕਈ ਵੱਡੇ ਮੀਡੀਆ ਅਦਾਰਿਆਂ ‘ਚ ਕੰਮਕਾਜ ਵੀ ਠੱਪ ਹੋ ਗਿਆ ਹੈ। ਅਮਰੀਕਾ ਦੇ ਕਈ ਰਾਜਾਂ ਵਿੱਚ ਐਮਰਜੈਂਸੀ ਸੇਵਾ 911 ਵਿੱਚ ਵਿਘਨ ਪਿਆ ਹੈ। ਬ੍ਰਿਟੇਨ ਵਿੱਚ ਸਕਾਈ ਨਿਊਜ਼ ਵੀ ਬੰਦ ਹੋ ਗਈ ਹੈ। ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵਿੰਡੋ ਕ੍ਰੈਸ਼ ਹੋਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।