ਮੌਜੂਦਾ ਸਮੇਂ ‘ਚ ਨਿਊਜ਼ੀਲੈਂਡ ਦੇ ਕਈ ਕਾਰੋਬਾਰ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਹੇ ਹਨ। ਉੱਥੇ ਹੀ ਦੇਸ਼ ਦਾ ਸਿਹਤ ਵਿਭਾਗ ਵੀ ਸਿਹਤ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਿਹਾ ਹੈ। ਪਰ ਇਸ ਸਮੱਸਿਆ ਨੂੰ ਸੁਲਝਾਉਣ ਲਈ ਹੁਣ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਓਵਰਸੀਜ਼ ਸਿਹਤ ਕਰਮਚਾਰੀਆਂ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਦਰਅਸਲ ਉਨ੍ਹਾਂ ਓਵਰਸੀਜ਼ ਸਿਹਤ ਕਰਮਚਾਰੀਆਂ ਦੀਆਂ 32 ਨਵੀਆਂ ਸ਼੍ਰੇਣੀਆਂ ਨੂੰ ਸਟਰੇਟ ਟੂ ਰੈਜੀਡੈਂਸ ਪਾਥਵੇਅ ਦੀ ਗਰੀਨ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਹੈ।
ਪ੍ਰਵਾਸੀ ਸਿਹਤ ਕਰਮਚਾਰੀਆਂ ਦਾ ਰੁੱਖ ਨਿਊਜੀਲੈਂਡ ਵੱਲ ਕਰਨ ਲਈ ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। 32 ਨਵੀਂ ਸਿਹਤ ਕਰਮਚਾਰੀਆਂ ਦੀ ਸ਼੍ਰੇਣੀ ਵਿੱਚ ਐਨਰੋਲਡ ਨਰਸਾਂ, ਨਰਸ ਪ੍ਰੈਕਟਿਸ਼ਨਰਜ਼, ਡੈਂਟਿਸਟ, ਡੈਂਟਲ ਟੈਕਨੀਸ਼ੀਅਨ, ਐਮ ਆਰ ਆਈ ਸਕੈਨਿੰਗ ਟੈਕਨਾਲਜਿਸਟ, ਪੈਰਾਮੈਡੀਕਸ, ਓਪਟੌਮੀਟਰੀਸਟ, ਫਾਰਮਾਸਿਸਟ ਟੂ ਕਾਊਂਸਲਿੰਗ ਦੇ ਰੋਲ ਸ਼ਾਮਿਲ ਹੋਏ ਹਨ ਤੇ ਹੁਣ 48 ਤਰ੍ਹਾਂ ਦੇ ਸਿਹਤ ਕਰਮਚਾਰੀ ਪਾਥਵੇਅ ਟੂ ਰੈਜੀਡੈਂਸੀ ਦੀ ਗਰੀਨ ਸੂਚੀ ਵਿੱਚ ਸ਼ਾਮਿਲ ਹੋ ਚੁੱਕੇ ਹਨ।