ਨਿਊਜ਼ੀਲੈਂਡ ‘ਚ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਦੇ ਕਾਰਨ ਹੁਣ ਪਬੰਦੀਆਂ ਵਿੱਚ ਵਾਧਾ ਹੋਣ ਦਾ ਖਦਸ਼ਾ ਵੀ ਜਤਾਇਆ ਜਾਂ ਰਿਹਾ ਹੈ। ਮਹਾਂਮਾਰੀ ਵਿਗਿਆਨੀ ਮਾਈਕਲ ਬੇਕਰ ਨੇ ਕਿਹਾ ਕਿ ਆਕਲੈਂਡ ਮੌਜੂਦਾ ਮੰਗਲਵਾਰ ਦੀ ਆਖਰੀ ਮਿਤੀ ਤੋਂ ਘੱਟੋ ਘੱਟ ਦੋ ਹੋਰ ਹਫਤਿਆਂ ਲਈ ਅਲਰਟ ਲੈਵਲ 4 ‘ਤੇ ਰਹੇਗਾ। ਪਰ ਦੇਸ਼ ਦਾ ਬਾਕੀ ਹਿੱਸਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਤੋਂ ਸ਼ੁੱਕਰਵਾਰ ਦੁਪਹਿਰ ਨੂੰ ਬਿਹਤਰ ਖ਼ਬਰਾਂ ਸੁਣ ਸਕਦਾ ਹੈ, ਜਿਸਦੇ ਨਾਲ ਪਾਬੰਦੀਆਂ ਨੂੰ ਸੌਖਾ ਕੀਤਾ ਜਾ ਸਕਦਾ ਹੈ, ਭਾਵ ਘਟਾਇਆ ਜਾਂ ਸਕਦਾ ਹੈ।
ਆਕਲੈਂਡ ਵਿੱਚ ਰੋਜ਼ਾਨਾ ਕੋਵਿਡ -19 ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਵਿੱਚ ਵੀਰਵਾਰ ਨੂੰ 68 ਰਿਪੋਰਟ ਕੀਤੇ ਗਏ ਹਨ। ਆਕਲੈਂਡ ਫਿਲਹਾਲ ਮਹੀਨੇ ਦੇ ਅੰਤ ਤੱਕ ਲੈਵਲ 4 ਦੇ ਪੱਧਰ ‘ਤੇ ਹੈ, ਅਤੇ ਬਾਕੀ ਨਿਊਜ਼ੀਲੈਂਡ ਵਿੱਚ ਸਿਰਫ ਸ਼ੁੱਕਰਵਾਰ ਰਾਤ 11:59 ਵਜੇ ਤੱਕ ਇਹ ਪਬੰਦੀਆਂ ਲਾਗੂ ਹਨ। ਦੱਸ ਦੇਈਏ ਕਿ ਫਿਲਹਾਲ ਇਸ ਸਮੇਂ ਆਕਲੈਂਡ ਨੂੰ ਛੱਡ ਕੇ, ਨਿਊਜ਼ੀਲੈਂਡ ਲਈ ਅਲਰਟ ਲੈਵਲ ਵਿੱਚ ਕਿਸੇ ਵੀ ਬਦਲਾਅ ਬਾਰੇ ਵਿਚਾਰ ਕਰਨ ਲਈ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ: ਐਸ਼ਲੇ ਬਲੂਮਫੀਲਡ ਦੁਪਹਿਰ 3 ਵਜੇ ਕੈਬਨਿਟ ਦੇ ਫੈਸਲਿਆਂ ਦਾ ਐਲਾਨ ਕਰਨਗੇ। ਕੈਬਨਿਟ ਸੋਮਵਾਰ ਨੂੰ ਆਕਲੈਂਡ ਦੇ ਅਲਰਟ ਲੈਵਲ ਸੈਟਿੰਗਜ਼ ‘ਤੇ ਵਿਚਾਰ ਕਰੇਗੀ। ਜਾਣਕਰੀ ਲਈ ਦੱਸ ਦੇਈਏ ਕਿ ਰੋਜ਼ਾਨਾ ਹੋਣ ਵਾਲੀ ਪ੍ਰੈਸ ਕਾਨਫਰੰਸ ਅੱਜ ਦੁਪਹਿਰ 1 ਵਜੇ ਨਹੀਂ ਹੋਈ ਹੈ।