ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਕੇਕੇਆਰ ਦੀ ਟੀਮ ਪਹਿਲਾਂ ਖੇਡਦੇ ਹੋਏ ਸਿਰਫ 116 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਜਵਾਬ ‘ਚ ਮੁੰਬਈ ਨੇ ਇਹ ਟੀਚਾ 13ਵੇਂ ਓਵਰ ‘ਚ ਹੀ ਹਾਸਿਲ ਕਰ ਲਿਆ ਅਤੇ ਆਈਪੀਐੱਲ 2025 ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ।ਲਗਾਤਾਰ ਦੋ ਹਾਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਮੁੰਬਈ ਨੂੰ ਮੌਜੂਦਾ ਸੀਜ਼ਨ ‘ਚ ਪਹਿਲੀ ਜਿੱਤ ਮਿਲੀ ਹੈ। ਇਸ ਮੁਕਾਬਲੇ ਵਿੱਚ ਰਿਆਨ ਰਿਕਲਟਨ ਅਤੇ ਅਸ਼ਵਨੀ ਕੁਮਾਰ ਐਮਆਈ ਦੀ ਜਿੱਤ ਦੇ ਹੀਰੋ ਰਹੇ।
