ਮੈਕਸੀਕੋ ਦੇ ਓਕਸਾਕਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 3 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਜਦਕਿ 27 ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਪ੍ਰਵਾਸੀ ਸ਼ਾਮਿਲ ਹਨ। ਇਹ ਲੋਕ ਵੈਨੇਜ਼ੁਏਲਾ ਅਤੇ ਹੈਤੀ ਦੇ ਨਿਵਾਸੀ ਹਨ। ਮਰਨ ਵਾਲਿਆਂ ਵਿੱਚ ਬੱਚਿਆਂ ਤੋਂ ਇਲਾਵਾ 13 ਪੁਰਸ਼ ਅਤੇ ਦੋ ਔਰਤਾਂ ਵੀ ਸ਼ਾਮਿਲ ਹਨ। ਬਾਕੀ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਓਕਸਾਕਾ ਪੁਲਿਸ ਨੇ ਦੱਸਿਆ ਕਿ ਬੱਸ ਵਿੱਚ 55 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵੈਨੇਜ਼ੁਏਲਾ ਤੋਂ ਸਨ। ਦਰਅਸਲ, ਇਹ ਭਿਆਨਕ ਹਾਦਸਾ ਓਕਸਾਕਾ ਅਤੇ ਗੁਆਂਢੀ ਰਾਜ ਪੁਏਬਲਾ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ। ਯਾਤਰੀ ਅਮਰੀਕਾ-ਮੈਕਸੀਕਨ ਸਰਹੱਦ ਤੱਕ ਪਹੁੰਚਣ ਲਈ ਮੈਕਸੀਕੋ ਦੇ ਪਾਰ ਬੱਸ ਰਾਹੀਂ ਸਫ਼ਰ ਕਰਦੇ ਹਨ।
![mexico bus crash kills so many](https://www.sadeaalaradio.co.nz/wp-content/uploads/2023/10/1429fb76-2a93-4204-b786-fdbfcf4a0194-950x534.jpg)