ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਦੇ ਪ੍ਰਬੰਧਕਾਂ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦਰਅਸਲ ਇੱਥੇ ਅੰਮ੍ਰਿਤ ਸੰਚਾਰ ਟੀਮ ਅਤੇ ਲੰਗਰ ਵਾਲੀਆਂ ਬੀਬੀਆਂ ਵੱਲੋਂ ਟਾਕਾਨਿਨੀ ਗੁਰੂ ਘਰ ਵਿੱਚ ਮਹਾਰਾਜ ਦੇ ਸਰੂਪ ਲਈ ਅਗਲੇ ਹਫਤੇ Mercedes-Benz Sprinter ਭੇਟ ਕੀਤੀ ਜਾਵੇਗੀ । ਉਹਨਾਂ ਵੱਲੋਂ $115,000 ਇੱਕਠੇ ਕਰ ਕੇ ਇਹ ਵੈਨ ਗੁਰੂਘਰ ਵਿਖੇ ਭੇਟ ਕੀਤੀ ਜਾਵੇਗੀ। ਇਹ ਵੈਨ ਅਗਲੇ ਹਫਤੇ ਗੁਰੂਘਰ ਪਹੁੰਚ ਜਾਵੇਗੀ ਅਤੇ ਇਸ ਵਿੱਚ ਉਹਨਾਂ ਵੱਲੋਂ $15,000 ਪਾਲਕੀ ਸਾਹਿਬ, ਸੀਟਾਂ ਅਤੇ ਸਾਜ ਰੱਖਣ ਲਈ ਡਰਾਅ ਵਗੈਰਾ ਬਣਾਉਣ ਤੇ ਖਰਚਿਆ ਗਿਆ ਹੈ ਅਤੇ ਕੁੱਲ $130,000 ਖਰਚਾ ਆਵੇਗਾ। ਇਸ ਵੈਨ ਦੀ ਖਾਸੀਅਤ ਹੈ ਕਿ ਇਸ ‘ਚ ਮਹਾਰਜ ਦੇ ਦੋ ਸਰੂਪ ਇੱਕੋ ਟਾਈਮ ਸ਼ਸ਼ੋਬਿਤ ਕੀਤੇ ਜਾ ਸਕਣਗੇ। ਇਸ ਵੈਨ ਦੀ ਚਾਬੀ ਗਿਆਨੀ ਪਿੰਦਰਪਾਲ ਸਿੰਘ ਜੀ ਸੰਗਤ ਨੂੰ ਅਗਲੇ ਹਫਤੇ ਭੇਟ ਕਰਨਗੇ ਅਤੇ ਘਰਾਂ ਵਿੱਚ ਜਾਂ ਦੂਰ ਦੁਰੇਡੇ ਸਰੂਪ ਲੈ ਕੇ ਜਾਣ ਲਈ ਇਹ ਵੈਨ ਵਰਤੀ ਜਾਵੇਗੀ । ਇਹ ਵੈਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਸਬੰਧੀ ਖੁਸ਼ੀ ਵਿੱਚ ਸੰਗਤ ਵੱਲੋਂ ਭੇਟ ਕੀਤੀ ਜਾਵੇਗੀ ।
