ਆਸਟ੍ਰੇਲੀਆ ਦੀ ਟੀਮ ਨੇ ਐਤਵਾਰ ਨੂੰ ਦੁਬਈ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ 2021 ਦੇ ਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲਾ ਟੀ-20 ਵਿਸ਼ਵ ਕੱਪ ਖਿਤਾਬ ਆਪਣੇ ਨਾਮ ਕੀਤਾ ਹੈ। ਟੀਮ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਅਜਿਹੇ ‘ਚ ਆਸਟ੍ਰੇਲੀਆਈ ਟੀਮ ਨੇ ਇਸ ਖਾਸ ਜਿੱਤ ਦਾ ਜਸ਼ਨ ਵੀ ਮਨਾਇਆ ਹੈ। ਇਸ ਦੌਰਾਨ ਟੀਮ ਦਾ ਖਾਸ ਜਸ਼ਨ ਵੀ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਟੀਮ ਦੇ ਕੁੱਝ ਮੈਂਬਰ ਬੂਟਾਂ ਨਾਲ ਬੀਅਰ ਪੀਂਦੇ ਨਜ਼ਰ ਆ ਰਹੇ ਹਨ। ਜਸ਼ਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਆਓ ਦੇਖਦੇ ਹਾਂ ਇਸ ਵੀਡੀਓ ‘ਚ ਕੀ ਹੈ।
Never turn off the music! 🤣#T20WorldCup pic.twitter.com/7KDiYY3qn9
— ICC (@ICC) November 15, 2021
ਇਸ ਵੀਡੀਓ ‘ਚ ਪਹਿਲਾਂ ਮੈਥਿਊ ਵੇਡ ਆਪਣਾ ਬੂਟ ਲਾਹ ਲੈਂਦਾ ਹੈ ਅਤੇ ਫਿਰ ਉਸ ‘ਚ ਬੀਅਰ ਪਾ ਕੇ ਪੀਣ ਲੱਗਦਾ ਹੈ। ਇਸ ਦੌਰਾਨ ਮਾਰਕਸ ਸਟੋਇਨਿਸ ਵੀ ਉਸ ਕੋਲ ਆਉਂਦਾ ਹੈ ਅਤੇ ਉਸ ਤੋਂ ਬੂਟ ਖੋਹ ਲੈਂਦਾ ਹੈ, ਫਿਰ ਸਟੋਇਨਿਸ ਉਸ ਬੂਟ ਵਿੱਚ ਬੀਅਰ ਪਾ ਕੇ ਪੀਣ ਲੱਗ ਜਾਂਦਾ ਹੈ।
How's your Monday going? 😅#T20WorldCup pic.twitter.com/Fdaf0rxUiV
— ICC (@ICC) November 15, 2021
ਟੀਮ ਦੇ ਹੋਰ ਮੈਂਬਰ ਇਸ ਜਸ਼ਨ ਦਾ ਖੂਬ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਜੁੱਤੀਆਂ (ਬੂਟਾਂ ) ਵਿੱਚ ਬੀਅਰ ਪੀਣਾ ਆਸਟ੍ਰੇਲੀਆ ਦੇ ਲੋਕਾਂ ਦਾ ਪੁਰਾਣਾ ਰਿਵਾਜ ਹੈ। ਇਸ ਰਿਵਾਜ ਨੂੰ ਸ਼ੂਈ ਕਿਹਾ ਜਾਂਦਾ ਹੈ।