ਬ੍ਰਾਜ਼ੀਲ ਦੀ ਫੇਮ ਯੰਗ ਸਟਾਰ ਗਾਇਕਾ ਅਤੇ ਲਾਤੀਨੀ ਗ੍ਰੈਮੀ ਜੇਤੂ ਮਾਰਿਲੀਆ ਮੇਂਡੋਂਕਾ ਦੀ ਸ਼ੁੱਕਰਵਾਰ ਨੂੰ ਇੱਕ ਸੰਗੀਤ ਪ੍ਰੋਗਰਾਮ ਲਈ ਜਾਂਦੇ ਸਮੇਂ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਮਾਰਿਲੀਆ ਮੇਂਡੋਂਕਾ 26 ਸਾਲ ਦੀ ਸੀ। ਮੇਂਡੋਂਕਾ ਦੇ ਦਫ਼ਤਰ ਨੇ ਇੱਕ ਬਿਆਨ ‘ਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜਹਾਜ਼ ਵਿੱਚ ਸਵਾਰ 4 ਹੋਰ ਯਾਤਰੀਆਂ ਦੀ ਵੀ ਮੌਤ ਹੋ ਗਈ ਹੈ। ਮੇਂਡੋਂਕਾ ਦਾ ਜਹਾਜ਼ ਉਨ੍ਹਾਂ ਦੇ ਜੱਦੀ ਸ਼ਹਿਰ ਗੋਈਆਨੀਆ ਅਤੇ ਰੀਓ ਡੀ ਜਨੇਰੀਓ ਦੇ ਉੱਤਰ ਵਿੱਚ ਸਥਿਤ ਮਿਨਸ ਗੇਰੇਸ ਸੂਬੇ ਦੇ ਇੱਕ ਛੋਟੇ ਜਿਹੇ ਸ਼ਹਿਰ ਕੈਰੇਟਿੰਗਾ ਵਿਚਕਾਰ ਹਾਦਸੇ ਦਾ ਸ਼ਿਕਾਰ ਹੋਇਆ ਹੈ।
– Neste momento de profunda dor e tristeza peço a Deus que console o coração de seus fãs e, em especial, de seus amigos e familiares, bem como das demais vítimas do acidente. Que a dor da saudade dê lugar à certeza de que a morte não é o fim. E que Deus conforte a todos.
— Jair M. Bolsonaro (@jairbolsonaro) November 5, 2021
ਮਿਨਸ ਗੇਰੇਸ ਸੂਬੇ ਦੀ ਪੁਲਸ ਨੇ ਵੀ ਹਾਦਸੇ ਦੇ ਕਾਰਨਾਂ ਬਾਰੇ ਵੇਰਵਾ ਦਿੱਤੇ ਬਿਨਾਂ ਮੇਂਡੋਂਕਾ ਦੀ ਮੌਤ ਦੀ ਪੁਸ਼ਟੀ ਕੀਤੀ। ਤਸਵੀਰਾਂ ਅਤੇ ਵੀਡੀਓਜ਼ ਵਿੱਚ ਇੱਕ ਝਰਨੇ ਦੇ ਬਿਲਕੁਲ ਹੇਠਾਂ ਹਾਦਸਾਗ੍ਰਸਤ ਜਹਾਜ਼ ਨੂੰ ਦੇਖਿਆ ਗਿਆ ਹੈ।
– O país inteiro recebe em choque a notícia do passamento da jovem cantora sertaneja Marília Mendonça, uma das maiores artistas de sua geração, que com sua voz única, seu carisma e sua música conquistou o carinho e a admiração de todos nós.
— Jair M. Bolsonaro (@jairbolsonaro) November 5, 2021
ਇਸ ਤੋਂ ਪਹਿਲਾਂ ਮੇਂਡੋਂਕਾ ਨੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿੱਚ ਉਹ ਜਹਾਜ਼ ਵੱਲ ਜਾਂਦੀ ਨਜ਼ਰ ਆ ਰਹੀ ਸੀ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਾਰੀਲੀਆ ਮੇਂਡੋਂਕਾ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹੋਏ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਟਵਿੱਟਰ ‘ਤੇ ਲਿਖਿਆ- ਇਸ ਖਬਰ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ, ਮੇਂਡੋਂਕਾ ਆਪਣੀ ਪੀੜ੍ਹੀ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਸੀ।