ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਰਕਸ ਟਰੇਸਕੋਥਿਕ ਨੇ ਆਪਣੇ ਕਰੀਅਰ ‘ਚ ਟੀਮ ਲਈ ਕਈ ਮੈਚ ਜਿੱਤੇ ਹਨ ਪਰ ਉਹ ਆਪਣੀ ਨਿੱਜੀ ਜ਼ਿੰਦਗੀ ‘ਚ ਰੋਜ਼ਾਨਾ ਇੱਕ ਮੈਚ ਹਾਰ ਰਹੇ ਹਨ। ਇਸ ਗੱਲ ਦਾ ਖੁਲਾਸਾ ਮਾਰਕਸ ਟਰੇਸਕੋਥਿਕ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ। ਇੰਗਲੈਂਡ ਦੇ ਇਸ ਖਿਡਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਡਿਮੈਂਸ਼ੀਆ ਬਿਮਾਰੀ ਹੈ। ਦੱਸ ਦੇਈਏ ਕਿ ਇਸ ਰੋਗ ਵਿੱਚ ਵਿਅਕਤੀ ਦੀ ਯਾਦਦਾਸ਼ਤ ਲਗਭਗ ਖਤਮ ਹੋ ਜਾਂਦੀ ਹੈ। ਉਹ ਸਭ ਕੁਝ ਭੁੱਲ ਜਾਂਦਾ ਹੈ। ਉਸਨੂੰ ਇਹ ਵੀ ਯਾਦ ਨਹੀਂ ਕਿ ਉਸਨੇ 10 ਮਿੰਟ ਪਹਿਲਾਂ ਕੀ ਕਿਹਾ ਸੀ। ਟਰੇਸਕੋਥਿਕ ਦੇ ਪਿਤਾ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ।
ਮਾਰਕਸ ਟਰੇਸਕੋਥਿਕ ਨੇ ਦੱਸਿਆ ਕਿ ਉਸ ਦਾ ਪਿਤਾ ਹੁਣ ਉਸ ਦੇ ਨਾਲ ਘਰ ਨਹੀਂ ਰਹਿੰਦਾ ਸਗੋਂ ਕੇਅਰ ਹੋਮ ਵਿੱਚ ਰਹਿੰਦਾ ਹੈ। ਟ੍ਰੇਸਕੋਥਿਕ ਨੇ ਦੱਸਿਆ ਕਿ ਉਸ ਦੇ ਪਿਤਾ ਕਿਵੇਂ ਇਸ ਬਿਮਾਰੀ ਤੋਂ ਪੀੜਤ ਸੀ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਕਿਸੇ ਨੂੰ ਵੀ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਇਲਾਜ ਕਰਵਾਉਣ। ਕਿਉਂਕਿ ਇਸ ਨੂੰ ਸ਼ੁਰੂ ਵਿਚ ਹੀ ਰੋਕਿਆ ਜਾ ਸਕਦਾ ਹੈ।
ਟਰੇਸਕੋਥਿਕ ਨੇ ਇੰਟਰਵਿਊ ‘ਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਬੀਮਾਰੀ ਬਹੁਤ ਛੋਟੀਆਂ ਗੱਲਾਂ ਤੋਂ ਸ਼ੁਰੂ ਹੁੰਦੀ ਸੀ। ਪਹਿਲਾਂ ਉਹ ਉਨ੍ਹਾਂ ਗੱਲਾਂ ਨੂੰ ਭੁੱਲਣ ਲੱਗਾ ਅਤੇ ਫਿਰ ਇਹ ਗੱਲ ਲਗਾਤਾਰ ਵਧਣ ਲੱਗੀ। ਟ੍ਰੇਸਕੋਥਿਕ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਬੀਮਾਰੀ ਦੀ ਗੰਭੀਰਤਾ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਹ ਹੁਣ ਗੱਡੀ ਨਹੀਂ ਚਲਾ ਸਕਦਾ। ਉਸ ਦੇ ਪਿਤਾ ਇਹ ਵੀ ਭੁੱਲ ਗਏ ਸੀ ਕਿ ਕਾਰ ਦੀ ਚਾਬੀ ਕਿੱਥੇ ਲਾਉਣੀ ਹੈ। ਇਸ ਤੋਂ ਬਾਅਦ ਟ੍ਰੇਸਕੋਥਿਕ ਪਰਿਵਾਰ ਨੂੰ ਪਿਤਾ ਦੀ ਕਾਰ ਵੇਚਣੀ ਪਈ।
ਟ੍ਰੇਸਕੋਥਿਕ ਨੇ ਦੱਸਿਆ ਕਿ ਉਸ ਦੇ ਪਿਤਾ ਅਜੇ ਵੀ ਉਸ ਨੂੰ ਪਛਾਣਦੇ ਹਨ ਹਾਲਾਂਕਿ ਉਹ ਕੁਝ ਨਹੀਂ ਬੋਲਦੇ। ਟ੍ਰੇਸਕੋਥਿਕ ਨੇ ਭਾਵੁਕ ਹੋ ਕੇ ਕਿਹਾ ਕਿ ਬ੍ਰਿਟੇਨ ਵਿੱਚ 9 ਲੱਖ ਵਿੱਚੋਂ ਸਿਰਫ਼ ਇੱਕ ਵਿਅਕਤੀ ਨੂੰ ਡਿਮੈਂਸ਼ੀਆ ਹੁੰਦਾ ਹੈ ਅਤੇ ਉਸ ਦੇ ਪਿਤਾ ਇਸ ਦਾ ਸ਼ਿਕਾਰ ਸਨ। ਇਹ ਬਹੁਤ ਹੀ ਜ਼ਾਲਮ ਬਿਮਾਰੀ ਹੈ। ਹੁਣ ਟ੍ਰੇਸਕੋਥਿਕ ਦੀ ਬਦਕਿਸਮਤੀ ਦੇਖੋ, ਉਸਦੀ ਕੁੱਲ ਜਾਇਦਾਦ 50 ਕਰੋੜ ਦੇ ਕਰੀਬ ਹੈ ਪਰ ਇਸ ਦੇ ਬਾਵਜੂਦ ਉਹ ਬੁਢਾਪੇ ਵਿੱਚ ਆਪਣੇ ਪਿਤਾ ਨੂੰ ਘਰ ਵਿੱਚ ਰੱਖਣ ਵਿੱਚ ਅਸਮਰੱਥ ਹੈ।