ਪੱਛਮੀ ਅਫਰੀਕੀ ਦੇਸ਼ ਮੌਰੀਤਾਨੀਆ ਦੇ ਤੱਟ ‘ਤੇ ਪਰਵਾਸੀਆਂ ਦੀ ਕਿਸ਼ਤੀ ਪਲਟਣ ਕਾਰਨ 105 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬਚਾਅ ਕਾਰਜਾਂ ਵਿੱਚ 89 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦੱਖਣ-ਪੱਛਮੀ ਸ਼ਹਿਰ ਨਡਿਆਗੋ ਵਿੱਚ ਇੱਕ ਫਿਸ਼ਿੰਗ ਐਸੋਸੀਏਸ਼ਨ ਦੇ ਪ੍ਰਧਾਨ ਯਾਲੀ ਫਾਲ ਨੇ ਕਿਹਾ ਕਿ ਸਥਾਨਕ ਲੋਕ ਲਾਸ਼ਾਂ ਨੂੰ ਦਫ਼ਨ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਮਾਈਗ੍ਰੇਸ਼ਨ ਰਾਈਟਸ ਗਰੁੱਪ ਵਾਕਿੰਗ ਬਾਰਡਰਜ਼ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਕੈਨਰੀ ਟਾਪੂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਕਰੀਬ ਪੰਜ ਹਜ਼ਾਰ ਪ੍ਰਵਾਸੀਆਂ ਦੀ ਸਮੁੰਦਰ ‘ਚ ਮੌਤ ਹੋ ਚੁੱਕੀ ਹੈ। ਰਿਪੋਰਟ ਮੁਤਾਬਿਕ ਪੱਛਮੀ ਅਫਰੀਕੀ ਦੇਸ਼ ਦੀ ਸਰਕਾਰੀ ਨਿਊਜ਼ ਏਜੰਸੀ ਅਤੇ ਫਿਸ਼ਿੰਗ ਐਸੋਸੀਏਸ਼ਨ ਦੇ ਮੁਖੀ ਨੇ ਦੱਸਿਆ ਕਿ ਕਿਸ਼ਤੀ ਪਲਟਣ ਦਾ ਹਾਦਸਾ ਪਿਛਲੇ ਹਫਤੇ ਵਾਪਰਿਆ ਸੀ।