ਜਰਮਨੀ ਦੀ ਲੁਫਥਾਂਸਾ ਏਅਰਲਾਈਨਜ਼ ਨੂੰ ਆਈਟੀ ਸਿਸਟਮ ਵਿੱਚ ਦਿੱਕਤ ਹੋਣ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਲੁਫਥਾਂਸਾ ਦੀਆਂ ਕਈ ਉਡਾਣਾਂ ਨੂੰ ਦੇਰੀ ਦਾ ਵੀ ਸਾਹਮਣਾ ਕਰਨਾ ਪਿਆ ਹੈ। ਦਿੱਕਤ ਹੋਣ ਕਾਰਨ ਦੁਨੀਆ ਭਰ ‘ਚ ਲੁਫਥਾਂਸਾ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਸਬੰਧੀ ਕੰਪਨੀ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਪਰ ਇਸ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਲੁਫਥਾਂਸਾ ਦੇ ਬੁਲਾਰੇ ਨੇ ਕਿਹਾ ਕਿ ਸਮੂਹ-ਵਿਆਪੀ ਆਈਟੀ ਪ੍ਰਣਾਲੀ ਵਿੱਚ ਅਸਫਲਤਾ ਦੇ ਨਤੀਜੇ ਵਜੋਂ ਫਲਾਈਟ ਰੱਦ ਅਤੇ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ।
ਜਰਮਨੀ ਦੇ ਕਈ ਹਵਾਈ ਅੱਡਿਆਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ‘ਚ ਏਅਰਲਾਈਨਜ਼ ਦੇ ਯਾਤਰੀ ਆਪਣੀਆਂ ਉਡਾਣਾਂ ਦਾ ਇੰਤਜ਼ਾਰ ਕਰ ਰਹੇ ਹਨ। ਇਸ ਕਾਰਨ ਰਾਤ 9.3 ਵਜੇ ਤੱਕ ਲੁਫਥਾਂਸਾ ਦੇ ਸਟਾਕ ‘ਚ ਵੀ 1.2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।