ਨਿਊਜ਼ੀਲੈਂਡ ਦੀਆਂ ਸਿਹਤ ਸੇਵਾਵਾਂ ਨੂੰ ਲੈ ਕੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਡਾਕਟਰਾਂ ਦੇ ਵੱਲੋਂ ਇੱਕ ਵਿਅਕਤੀ ਨੂੰ ‘urgent’ ਐਮਆਰਆਈ ਸਕੈਨ ਕਰਵਾਉਣ ਦੇ ਲਈ ਕਿਹਾ ਸੀ। ਪਰ ਇਸ ਐਮਆਰਆਈ ਸਕੈਨ ਨੂੰ ਕਰਵਾਉਣ ਲਈ ਮਰੀਜ਼ ਨੂੰ 20 ਹਫ਼ਤਿਆਂ ਤੱਕ ਉਡੀਕ ਕਰਨੀ ਪਈ ਜਿਸ ਦਾ ਨਤੀਜ਼ਾ ਇਹ ਹੋਇਆ ਹੈ ਕਿ ਉਸ ਦੀ ਸਿਹਤ ਇੰਨਾਂ ਦਿਨਾਂ ਦੌਰਾਨ ਹੋਰ ਵਿਗੜ ਗਈ। ਦਰਅਸਲ ਵਿਅਕਤੀ ਕੈਂਸਰ ਦਾ ਮਰੀਜ਼ ਹੈ ਪਰ ਸਹੀ ਸਮੇਂ ‘ਤੇ ਸਕੈਨ ਨਾ ਹੋਣ ਕਾਰਨ “not survivable” ਵਾਲੀ ਸਥਿੱਤੀ ‘ਚ ਪਹੁੰਚ ਗਿਆ ਹੈ। ਸਕੈਨ ‘ਚ ਸਾਹਮਣੇ ਆਇਆ ਕਿ ਵਿਅਕਤੀ ਦੀ ਰੀੜ੍ਹ ਦੀ ਹੱਡੀ ਵਿੱਚ ਕੈਂਸਰ ਹੈ।
ਇਹ ਘਟਨਾ ਉਦੋਂ ਦੀ ਹੈ ਜਦੋਂ ਇੱਕ ਮਰੀਜ਼ 2021 ਦੇ ਅਖੀਰ ਵਿੱਚ ਟੀ ਵਟੂ ਓਰਾ ਦੱਖਣੀ ਵਿਖੇ ਇੱਕ ਆਰਥੋਪੀਡਿਕ ਸਰਜਨ ਕੋਲ ਗਿਆ। ਉਸ ਦੀ ਖੱਬੀ ਲੱਤ ਵਿੱਚ ਦਰਦ ਸੀ। ਸਿਹਤ ਅਤੇ ਅਪਾਹਜਤਾ ਕਮਿਸ਼ਨਰ (ਐਚਡੀਸੀ) ਦੇ ਇੱਕ ਬਿਆਨ ਵਿੱਚ ਅੱਜ ਕਿਹਾ ਗਿਆ ਹੈ ਕਿ, “ਡਾਕਟਰ ਨੇ ਕੈਂਸਰ ਦੇ ਦੁਬਾਰਾ ਹੋਣ ਦੀ ਜਾਂਚ ਕਰਨ ਲਈ ਇੱਕ ਤੁਰੰਤ ਐਮਆਰਆਈ ਸਕੈਨ ਕਰਵਾਉਣ ਲਈ ਕਿਹਾ ਸੀ।” “ਉਸ ਸਮੇਂ ਪ੍ਰਵਾਨਿਤ ਅਭਿਆਸ ਬੇਨਤੀ ਦੇ 31 ਦਿਨਾਂ ਦੇ ਅੰਦਰ ਇੱਕ ਐਮਆਰਆਈ ਸਕੈਨ ਪ੍ਰਾਪਤ ਕਰਨਾ ਸੀ।”
ਪਰ ਇੱਥੇ 20 ਹਫ਼ਤਿਆਂ ਬਾਅਦ ਤੱਕ ਸਕੈਨ ਹੀ ਨਹੀਂ ਹੋਈ। ਜਦੋਂ ਸਕੈਨ ਹੋਈ ਤਾਂ ਵਿਅਕਤੀ ਦੀ ਰੀੜ੍ਹ ਦੀ ਹੱਡੀ ਵਿੱਚ ਮੈਟਾਸਟੈਟਿਕ ਕੈਂਸਰ ਆਇਆ ਸੀ। ਮਰੀਜ਼ ਨੇ ਇਸ ਘਟਨਾ ‘ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ “ਇਸ ਦੇਰੀ ਦਾ ਮਤਲਬ ਮੇਰੀ ਰੀੜ੍ਹ ਦੀ ਹੱਡੀ ਅਤੇ ਅੰਗਾਂ ਰਾਹੀਂ ਕੈਂਸਰ ਦਾ ਹੋਰ ਫੈਲਣਾ ਸੀ, ਨਤੀਜੇ ਵਜੋਂ ਮੌਜੂਦਾ ਸਥਿਤੀ ਜਿਸ ਨਾਲ ਕੈਂਸਰ ਹੁਣ ਬਚਣ ਯੋਗ ਨਹੀਂ ਹੈ।” ਟੇ ਵੱਟੂ ਓਰਾ ਨੇ ਵੀ ਸਵੀਕਾਰ ਕੀਤਾ ਕਿ ਇਸ ਨੇ ਕੇਸ ਵਿੱਚ ਸਿਹਤ ਅਤੇ ਅਪਾਹਜਤਾ ਸੇਵਾਵਾਂ ਦੇ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਸਿਹਤ ਏਜੰਸੀ ਨੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਦੇਰੀ ਇੱਕ “ਪ੍ਰਣਾਲੀਗਤ ਅਸਫਲਤਾ” ਨੂੰ ਦਰਸਾਉਂਦੀ ਹੈ।