ਮਸ਼ਹੂਰ ਗਾਇਕ ਅਤੇ ਅਦਾਕਾਰ ਮਨਕੀਰਤ ਔਲਖ ਨੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਮਨਕੀਰਤ ਔਲਖ ਨੇ ਆਪਣੀ ਜਿਗਰੀ ਦੋਸਤ ਵਿੱਕੀ ਮਿੱਡੂਖੇੜਾ ਦੀ ਮੌਤ ਤੋਂ ਬਾਅਦ ਇਹ ਪੋਸਟ ਸਾਂਝੀ ਕੀਤੀ ਹੈ, ਮਨਕਿਰਤ ਦਾ ਦਰਦ ਇਸ ਪੋਸਟ ਰਾਹੀਂ ਸਾਫ-ਸਾਫ ਝਲਕ ਰਿਹਾ ਹੈ।
View this post on Instagram
ਮਨਕੀਰਤ ਨੇ ਲਿਖਿਆ ਕਿ, “ਹਮੇਸ਼ਾ ਹੀ ਪੌਜੇਟਿਵ ਰਹਿਣਾ ਤੇ ਹਮੇਸ਼ਾ ਕਿਸੇ ਦੀ ਸਫ਼ਲਤਾ ਤੋਂ ਖ਼ੁਸ਼ ਹੋਣਾ,ਹਰ ਬੰਦੇ ਨੂੰ ਨਾਲ ਜੋੜ ਕੇ ਚੱਲਣ ਵਾਲਾ ਬਾਦਸ਼ਾਹ ਬੰਦਾ ਇਕੱਲਾ ਹੀ ਚਲਾ ਗਿਆ। ਬਹੁਤ ਵੱਡਾ ਘਾਟਾ ਹੋਇਆ ਵਿੱਕੀ ਵੀਰ ਦੇ ਜਾਣ ਨਾਲ ਜਿਹੜੇ ਭਰਾ ਨਾਲ ਜੁੜੇ ਹੋਏ ਸਨ। ਵਾਹਿਗੁਰੂ ਪਰਿਵਾਰ ਨੂੰ, ਹੋਂਸਲਾ ਦੇਵੇ ਅਤੇ ਵੀਰੇ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ੇ” ਮਨਕਿਰਤ ਨੇ ਇਸ ਦੇ ਨਾਲ ਹੀ ਕੁੱਝ ਤਸਵੀਰਾਂ ਤੇ ਵੀਡਿਓਜ਼ ਵੀ ਸਾਂਝੀਆਂ ਕੀਤੀਆਂ ਹਨ।
View this post on Instagram
ਦੱਸ ਦੇਈਏ ਕਿ ਮੋਹਾਲੀ ਦੇ ਸੈਕਟਰ-71 ਵਿਖੇ ਸਮੀਰ ਨਾਂ ਦੇ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਵਿੱਕੀ ਮਿੱਡੂਖੇੜਾ ਦਾ ਕੁੱਝ ਦਿਨ ਪਹਿਲਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 4 ਅਣਪਛਾਤੇ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਾਣਕਾਰੀ ਸਾਹਮਣੇ ਆਈ ਸੀ ਕਿ ਵਿੱਕੀ ਮਿੱਡੂਖੇੜਾ ਪ੍ਰਾਪਰਟੀ ਡੀਲਰ ਨੂੰ ਮਿਲਣ ਆਇਆ ਸੀ ਤੇ ਹਮਲਾਵਰ ਉਥੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਸਨ। ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਬਾਦਲ ਪਰਿਵਾਰ ਦੇ ਕਰੀਬੀ ਵੀ ਸਨ। ਜਦਕਿ ਐੱਸ. ਓ. ਆਈ.ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕਾ ਸੀ।