ਪੰਜਾਬ ਪੁਲਿਸ ਨੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਮੋਟਾ ਚਲਾਨ ਕੱਟਿਆ ਹੈ। ਦਰਅਸਲ ਗੁਰੂ ਘਰ ਦੇ ਵਿੱਚ ਮਨਕੀਰਤ ਔਲਖ ਮੱਥਾ ਟੇਕਣ ਗਏ ਸੀ ਅਤੇ ਪੁਲਿਸ ਨੇ ਜਦੋਂ ਦੇਖਿਆ ਤਾਂ ਗੱਡੀ ਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਅਤੇ ਹੂਟਰ ਲੱਗੇ ਹੋਏ ਸੀ। ਜਿਸ ਨੂੰ ਆਧਾਰ ਬਣਾ ਕੇ ਮੋਹਾਲੀ ਦੀ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ ਹੈ।
