ਪਾਕਿਸਤਾਨ ਤੋਂ ਇੱਕ ਮਾਣ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਸਿੰਧ ਸੂਬੇ ਦੀ ਮਨੀਸ਼ਾ ਰੁਪੇਤਾ ਨੇ ਪਕਿਸਤਾਨ ‘ਚ ਡੀ.ਐੱਸ.ਪੀ. ਬਣ ਕੇ ਇਤਿਹਾਸ ਰਚ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਮਨੀਸ਼ਾ ਪਾਕਿਸਤਾਨ ‘ਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਹਿੰਦੂ ਲੜਕੀ ਦਾ ਡੀਐੱਸਪੀ ਬਣਨਾ ਵੱਡੀ ਗੱਲ ਮੰਨੀ ਜਾ ਰਹੀ ਹੈ। ਦੁਨੀਆ ਭਰ ਦੇ ਮੀਡੀਆ ਨੇ ਇਸ ਖਬਰ ਵੱਲ ਧਿਆਨ ਦਿੱਤਾ ਹੈ। ਦੱਸ ਦੇਈਏ ਕਿ ਮਨੀਸ਼ਾ ਰੁਪੇਤਾ ਪਾਕਿਸਤਾਨ ਦੇ ਜੈਕੂਬਾਬਾਦ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਦੱਸ ਦੇਈਏ ਕਿ ਮਨੀਸ਼ਾ ਰੁਪੇਤਾ ਨੇ ਸਾਲ 2019 ਵਿੱਚ ਸਿੰਧ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿੱਚ ਮਨੀਸ਼ਾ ਰੁਪੇਤਾ ਨੇ 16ਵਾਂ ਰੈਂਕ ਹਾਸਿਲ ਕੀਤਾ ਸੀ। ਹਾਲਾਂਕਿ ਮਨੀਸ਼ਾ ਰੂਪੇਤਾ ਨੇ ਪਹਿਲਾਂ ਮੈਡੀਕਲ ਦੀ ਤਿਆਰੀ ਕੀਤੀ ਸੀ ਉਹ ਡਾਕਟਰ ਬਣ ਸਕਦੀ ਸੀ ਪਰ ਬਾਅਦ ‘ਚ ਉਸ ਨੇ ਪੁਲਸ ਦੀ ਵਰਦੀ ਪਾ ਕੇ ਦੇਸ਼ ਦੀ ਸੇਵਾ ਕਰਨ ਦਾ ਫੈਸਲਾ ਕੀਤਾ।
ਪਾਕਿਸਤਾਨ ਵਿੱਚ ਇੱਕ ਆਮ ਧਾਰਨਾ ਹੈ ਕਿ ਚੰਗੇ ਪਰਿਵਾਰ ਦੀਆਂ ਔਰਤਾਂ ਥਾਣੇ ਅਤੇ ਅਦਾਲਤ ਵਿੱਚ ਨਹੀਂ ਜਾਂਦੀਆਂ। ਮਨੀਸ਼ਾ ਪਾਕਿਸਤਾਨ ਦੀ ਇਸ ਸੋਚ ਨੂੰ ਬਦਲਣਾ ਚਾਹੁੰਦੀ ਹੈ। ਇੱਕ ਰਿਪੋਰਟ ਮੁਤਾਬਕ ਮਨੀਸ਼ਾ ਨੇ ਕਿਹਾ, ‘ਬਚਪਨ ਤੋਂ ਹੀ ਦੱਸਿਆ ਜਾਂਦਾ ਸੀ ਕਿ ਔਰਤਾਂ ਲਈ ਕਿਹੜਾ ਪੇਸ਼ਾ ਹੈ ਤੇ ਕੌਰ ਨਹੀਂ। ਇਸ ਲਈ ਮੈਂ ਪੁਲਿਸ ਚ ਜਾ ਕੇ ਇਸ ਧਾਰਨਾ ਨੂੰ ਬਦਲਣਾ ਚਾਹੁੰਦੀ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਮਨੀਸ਼ਾ ਰੁਪੇਤਾ ਦੀਆਂ ਤਿੰਨ ਹੋਰ ਭੈਣਾਂ ਨੇ ਜਿਨ੍ਹਾਂ ਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੈ। ਮਨੀਸ਼ਾ ਖੁਦ ਵੀ ਪਹਿਲਾਂ ਡਾਕਟਰ ਬਣਨਾ ਚਾਹੁੰਦੀ ਸੀ, ਪਰ ਸਿਰਫ਼ ਇੱਕ ਨੰਬਰ ਕਾਰਨ ਉਸ ਨੂੰ ਦਾਖ਼ਲਾ ਨਹੀਂ ਮਿਲਿਆ ਸੀ। ਜਿਸ ਤੋਂ ਬਾਅਦ ਉਸ ਨੇ ਸਿੰਧ ਸੂਬੇ ਦੇ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚ ਉਸ ਨੇ 16ਵਾਂ ਸਥਾਨ ਹਾਸਲ ਕੀਤਾ।
ਮਨੀਸ਼ਾ ਰੁਪੇਤਾ ਨੇ ਦੱਸਿਆ ਕਿ ਉਸ ਨੂੰ ਪੁਲਿਸ ਦੀ ਨੌਕਰੀ ਬਹੁਤ ਪਸੰਦ ਸੀ। ਮੈਡੀਕਲ ਦੀ ਤਿਆਰੀ ਦੇ ਨਾਲ-ਨਾਲ ਉਹ ਸਿੰਧ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦੀ ਵੀ ਤਿਆਰੀ ਕਰ ਰਹੀ ਸੀ। ਮਨੀਸ਼ਾ ਰੁਪੇਤਾ ਨੇ ਦੱਸਿਆ ਕਿ ਉਸ ਨੂੰ ਪੁਲੀਸ ਦੀ ਨੌਕਰੀ ਲੈਣ ਲਈ ਸਖ਼ਤ ਮਿਹਨਤ ਕਰਨੀ ਪਈ ਹੈ। ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਡੀਐਸਪੀ ਮਨੀਸ਼ਾ ਰੂਪੇਤਾ ਨੇ ਦੱਸਿਆ ਕਿ ਉਨ੍ਹਾਂ ਦੇ ਡੀਐਸਪੀ ਬਣਨ ਤੋਂ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਬਹੁਤ ਖੁਸ਼ ਹਨ। ਹਾਲਾਂਕਿ, ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਇਸ ਖੇਤਰ ਵਿੱਚ ਜ਼ਿਆਦਾ ਦੇਰ ਨਹੀਂ ਰਹਿ ਸਕੇਗੀ ਅਤੇ ਉਸ ਨੂੰ ਆਪਣੀ ਨੌਕਰੀ ਬਦਲਣੀ ਪਵੇਗੀ।
ਇਸ ਤੋਂ ਪਹਿਲਾ ਸਾਲ 2019 ਵਿੱਚ, ਸਿੰਧ ਦੇ ਸ਼ਾਹਦਾਦ ਕੋਟ ਦੀ ਰਹਿਣ ਵਾਲੀ ਸੁਮਨ ਬੇਦਾਨੀ ਸਿਵਲ ਜੱਜ ਬਣੀ ਸੀ। ਸੁਮਨ ਇਸ ਮੁਕਾਮ ‘ਤੇ ਪਹੁੰਚਣ ਵਾਲੀ ਪਾਕਿਸਤਾਨ ਦੀ ਪਹਿਲੀ ਹਿੰਦੂ ਔਰਤ ਸੀ। ਸਿੰਧ ਯੂਨੀਵਰਸਿਟੀ ਤੋਂ ਐਲਐਲਬੀ ਦੀ ਪੜ੍ਹਾਈ ਕਰਨ ਵਾਲੀ ਸੁਮਨ ਨੇ ਨਿਆਂਇਕ ਸੇਵਾਵਾਂ ਦੀ ਪ੍ਰੀਖਿਆ ਵਿੱਚ 54ਵਾਂ ਰੈਂਕ ਹਾਸਿਲ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਜੁਡੀਸ਼ੀਅਲ ਮੈਜਿਸਟਰੇਟ ਬਣਾਇਆ ਗਿਆ। 2018 ਵਿੱਚ, ਕ੍ਰਿਸ਼ਨਾ ਕੋਹਲੀ ਨੇ ਸੈਨੇਟ ਲਈ ਆਪਣੀ ਨਾਮਜ਼ਦਗੀ ਦਾਖਲ ਕੀਤੀ। ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਪਾਰਟੀ ਪੀਪੀਪੀ ਨੇ ਉਨ੍ਹਾਂ ਨੂੰ ਜਨਰਲ ਸੀਟ ਤੋਂ ਉਮੀਦਵਾਰ ਬਣਾਇਆ ਸੀ। ਮਾਰੂਥਲ ਇਲਾਕੇ ਥਾਰਪਾਰਕਰ ਦੀ ਵਸਨੀਕ ਕ੍ਰਿਸ਼ਨਾ ਕੋਹਲੀ ਨੇ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਕ੍ਰਿਸ਼ਨਾ ਦੇ ਪਿਤਾ ਮਜ਼ਦੂਰੀ ਕਰਦੇ ਸੀ। ਬਚਪਨ ਵਿੱਚ, ਕ੍ਰਿਸ਼ਨਾ ਵੀ ਆਪਣੇ ਪਿਤਾ ਦੇ ਨਾਲ ਇੱਕ ਸਥਾਨਕ ਜ਼ਿਮੀਦਾਰ ਦੇ ਘਰ ਬੰਧੂਆ ਮਜ਼ਦੂਰ ਸੀ। ਹੁਣ ਕ੍ਰਿਸ਼ਨਾ ਸਦਨ ਵਿੱਚ ਪਾਕਿਸਤਾਨੀ ਔਰਤਾਂ ਦੀ ਆਵਾਜ਼ ਹੈ।