[gtranslate]

ਮਨੀਸ਼ ਤਿਵਾੜੀ ਨੇ ਘੇਰੀ ਮਨਮੋਹਨ ਸਰਕਾਰ, ਕਿਹਾ – ‘ਮੁੰਬਈ ਹਮਲੇ ਤੋਂ ਬਾਅਦ PAK ‘ਤੇ ਕਾਰਵਾਈ ਨਾ ਕਰਨਾ ਕਮਜ਼ੋਰੀ ਦੀ ਨਿਸ਼ਾਨੀ’

manish tewari calls manmohan govt weak

ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਆਪਣੀ ਕਿਤਾਬ ‘ਚ ਮੁੰਬਈ ਹਮਲੇ ਤੋਂ ਬਾਅਦ ਕੋਈ ਕਾਰਵਾਈ ਨਾ ਕਰਨ ‘ਤੇ ਮਨਮੋਹਨ ਸਿੰਘ ਸਰਕਾਰ ਦੀ ਆਲੋਚਨਾ ਕੀਤੀ ਹੈ। ਮਨੀਸ਼ ਤਿਵਾੜੀ ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਮੁੰਬਈ ਹਮਲੇ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਇਹ ਵੀ ਲਿਖਿਆ ਕਿ ਕਾਰਵਾਈ ਨਾ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਨੀਸ਼ ਤਿਵਾੜੀ ਨੇ ਆਪਣੀ ਹੀ ਪਾਰਟੀ ਨੂੰ ਘੇਰਿਆ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਅਸਥਿਰਤਾ ਬਾਰੇ ਉਨ੍ਹਾਂ ਕਿਹਾ ਸੀ ਕਿ ਜਿਨ੍ਹਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ ਨੂੰ ਇਸ ਦੀ ਸਮਝ ਨਹੀਂ ਹੈ। ਇਸ ਤੋਂ ਇਲਾਵਾ ਤਿਵਾੜੀ ਨੇ ਕਨ੍ਹਈਆ ਕੁਮਾਰ ਦੀ ਕਾਂਗਰਸ ‘ਚ ਐਂਟਰੀ ‘ਤੇ ਵੀ ਸਵਾਲ ਚੁੱਕੇ ਸੀ।

ਮਨੀਸ਼ ਤਿਵਾਰੀ ਨੇ ਇਹ ਬਿਆਨ 26/11 ਨੂੰ ਲੈ ਕੇ ਆਪਣੀ ਆਉਣ ਵਾਲੀ ਕਿਤਾਬ ਵਿੱਚ ਦਿੱਤਾ ਹੈ। ਮਨੀਸ਼ ਤਿਵਾੜੀ ਨੇ ਆਪਣੀ ਆਉਣ ਵਾਲੀ ਕਿਤਾਬ 10 ਫਲੈਸ਼ ਪੁਆਇੰਟਸ, 20 Years ਵਿੱਚ ਲਿਖਿਆ ਹੈ ਕਿ 26/11 ਦੇ ਹਮਲੇ ਵੇਲੇ ਦੇਸ਼ ਨੂੰ ਤੁਰੰਤ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਲਿਖਿਆ, ”ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਕਿਰਿਆ ਸ਼ਬਦਾਂ ਨਾਲੋਂ ਜ਼ਿਆਦਾ ਬੋਲਦੀ ਹੈ। 26/11 ਉਹ ਸਮਾਂ ਸੀ ਜਦੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ।” ਇੰਨਾ ਹੀ ਨਹੀਂ ਆਪਣੀ ਕਿਤਾਬ ‘ਚ ਮਨੀਸ਼ ਤਿਵਾੜੀ ਨੇ ਮੁੰਬਈ ਹਮਲੇ ਦੀ ਤੁਲਨਾ ਅਮਰੀਕਾ ਦੇ 9/11 ਨਾਲ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਉਸ ਸਮੇਂ ਅਮਰੀਕਾ ਵਾਂਗ ਜਵਾਬੀ ਕਾਰਵਾਈ ਕਰਨੀ ਚਾਹੀਦੀ ਸੀ।

Leave a Reply

Your email address will not be published. Required fields are marked *