ਆਕਲੈਂਡ ਪੁਲਿਸ ਨੇ 1 ਤਸਵੀਰ ਜਾਰੀ ਕਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਖ਼ਤਰਨਾਕ ਵਿਅਕਤੀ ਨੂੰ ਲੱਭਣ ਵਿੱਚ ਉਹਨਾਂ ਦੀ ਮਦਦ ਕਰਨ। ਇਸ ਵਿਅਕਤੀ ਦੀ ਪਛਾਣ ਇਸ ਵਿਅਕਤੀ ਦੇ ਮੂੰਹ ‘ਤੇ ਬਣਿਆ ਟੈਟੂ ਹੈ। ਇਸ ਵਿਅਕਤੀ ਦਾ ਨਾਮ ਰੇਗਨ ਮੈਕਕਿਨਲੇ ਹੈ ਅਤੇ ਇਸ ਦੀ ਉਮਰ 34 ਸਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਅਦਾਲਤ ਦੀ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਲੋੜੀਂਦਾ ਹੈ। ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਇੱਕ ਬਿਆਨ ‘ਚ ਕਿਹਾ, “ਇਹ ਵਿਅਕਤੀ ਖ਼ਤਰਨਾਕ ਅਪਰਾਧੀ ਹੈ ਅਤੇ ਉਸ ਨਾਲ ਸੰਪਰਕ ਨਹੀਂ ਕੀਤਾ ਜਾਣਾ ਚਾਹੀਦਾ।” ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਮੈਕਕਿਨਲੇ ਦੇ ਠਿਕਾਣੇ ਦਾ ਪਤਾ ਲਗਾਉਣ ਲਈ ਹੈਲੈਂਸਵਿਲੇ ਦੇ ਭਾਈਚਾਰੇ ਦੀ ਸਹਾਇਤਾ ਦੀ ਜ਼ਰੂਰਤ ਹੈ। ਦੱਸ ਦੇਈਏ ਇਸ ਵਿਅਕਤੀ ਨੂੰ 100 ਤੋਂ ਵਧੇਰੇ ਸਜਾਵਾਂ ਹੋ ਚੁੱਕੀਆਂ ਹਨ।
