ਆਕਲੈਂਡ ਦੇ ਮੈਂਗੇਰੇ ਵਿੱਚ ਅੱਜ ਤੜਕੇ ਰੈਮ ਰੇਡ ਵਿੱਚ ਕਈ ਕਾਰੋਬਾਰਾਂ (ਸਟੋਰਾਂ) ‘ਚ ਭੰਨਤੋੜ ਕੀਤੀ ਗਈ ਹੈ, ਜਿਸ ਕਾਰਨ ਸਟੋਰਾਂ ਦਾ ਕਾਫੀ ਜਿਆਦਾ ਨੁਕਸਾਨ ਹੋਇਆ ਹੈ। ਉੱਥੇ ਹੀ ਇਹ ਸਾਰੀ ਘਟਨਾ ਵੀ ਸੀਸੀਟੀਵੀ ‘ਚ ਕੈਦ ਹੋਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਅਫਸਰਾਂ ਨੇ ਸਵੇਰੇ 2 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮਾਂਗੇਰੇ ਟਾਊਨ ਸੈਂਟਰ ਵਿੱਚ ਇੱਕ ਵਾਹਨ ਦੀ ਚੋਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਸੀ। ਟਾਊਨ ਸੈਂਟਰ ਦੀਆਂ ਤਸਵੀਰਾਂ ਵਿੱਚ ਦੋ ਕਾਰੋਬਾਰ, ਰੈੱਡ ਰੈਟ ਅਤੇ ਡੀਲਜ਼ ਬਜ਼ਾਰ ਦੀਆਂ ਟੁੱਟੀਆਂ ਖਿੜਕੀਆਂ, ਸ਼ੀਸ਼ੇ ਅਤੇ ਸਟੋਰ ਦੇ ਫਰੰਟ ਦੇ ਦਰਵਾਜ਼ੇ ਦੇ ਟੁੱਟੇ ਹੋਏ ਫਰੇਮ ਦਿਖਾਈ ਦੇ ਰਹੇ ਹਨ। ਸੈਂਟਰ ਦੇ ਮੈਨੇਜਰ ਡੇਵ ਫੇਅਰਨ ਨੇ ਕਿਹਾ ਕਿ ਇਸ ਤਾਜ਼ਾ ਘਟਨਾ ਨਾਲ ਸਟੋਰਾਂ ਨੂੰ $20,000 ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲੁਟੇਰੇ ਸਟੋਰ ‘ਚ ਦਾਖਲ ਨਹੀਂ ਹੋ ਸਕੇ ਸਨ। ਪੁਲਿਸ ਨੇ ਕਿਸੇ ਨੂੰ ਵੀ ਜਾਣਕਾਰੀ ਦੇਣ ਲਈ 105 ‘ਤੇ ਕਾਲ ਕਰਨ ਜਾਂ 0800 555 111 ‘ਤੇ ਕ੍ਰਾਈਮ ਸਟੌਪਰਜ਼ ਰਾਹੀਂ ਅਗਿਆਤ ਤੌਰ ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।