ਕ੍ਰਾਈਸਟਚਰਚ ਦੀ ਕਰੰਸੀ ਐਕਸਚੇਂਜ ਨੂੰ ਲੁੱਟਣ ਤੋਂ ਬਾਅਦ ਬੁੱਧਵਾਰ ਤੋਂ ਇੱਕ ਵਿਅਕਤੀ ਫਰਾਰ ਹੈ। ਇਹ ਵਿਅਕਤੀ ਦੁਪਹਿਰ 2.15 ਵਜੇ ਦੇ ਕਰੀਬ ਰਿਕਕਾਰਟਨ ਸ਼ਾਪਿੰਗ ਸੈਂਟਰ ਕਰੰਸੀ ਐਕਸਚੇਂਜ ਵਿੱਚ ਚਾਕੂ ਨਾਲ ਲੈਸ ਹੋ ਪਹੁੰਚਿਆ ਸੀ ਅਤੇ ਉਸਨੇ ਸਟਾਫ ਨੂੰ ਧਮਕਾਇਆ ਅਤੇ ਕਈ ਹਜ਼ਾਰ ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਡਾਲਰ ਲੈ ਕੇ ਉੱਥੋਂ ਰਫ਼ੂ ਚੱਕਰ ਹੋ ਗਿਆ। ਪੁਲਿਸ ਲੋਕਾਂ ਨੂੰ ਇੱਕ ਅਜਿਹੇ ਆਦਮੀ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਕਹਿ ਰਹੀ ਹੈ ਜਿਸਨੂੰ ਉਹ ਮੰਨਦੇ ਹਨ ਕਿ “ਸਾਡੀ ਪੁੱਛਗਿੱਛ ਵਿੱਚ ਸਹਾਇਤਾ ਕਰਨ ਦੇ ਯੋਗ ਹੋ ਸਕਦਾ ਹੈ”।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਤੋਂ ਇਲਾਵਾ, ਪੁਲਿਸ ਜਨਤਾ ਨੂੰ ਕ੍ਰਾਈਸਟਚਰਚ ਵਿੱਚ ਅਜਿਹੇ ਕਿਸੇ ਵੀ ਵਿਅਕਤੀ ਦੀ ਭਾਲ ਕਰਨ ਲਈ ਕਹਿ ਰਹੀ ਹੈ ਜਿਸ ਕੋਲ ਨਿਊਜ਼ੀਲੈਂਡ ਅਤੇ ਆਸਟ੍ਰੇਲੀਆਈ ਮੁਦਰਾ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਹੈ।”