[gtranslate]

ਐਪਲ ਫੋਨ ਨੇ ਪਵਾਇਆ ਪਵਾੜਾ, ਫੋਨ ਦੇ ਇਸ ਫ਼ੀਚਰ ਕਾਰਨ 20 ਸਾਲਾਂ ਬਾਅਦ ਬੰਦੇ ਦਾ ਹੋ ਗਿਆ ਤਲਾਕ ! ਕੀਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ ?

man sues apple for $6.3 million

ਅੱਜ ਦੇ ਸਮੇਂ ‘ਚ ਬਹੁਤ ਸਾਰੇ ਲੋਕ ਐਪਲ ਦਾ ਫੋਨ ਵਰਤਦੇ ਹਨ। ਪਰ ਜਿੱਥੇ ਇਸ ਫੋਨ ਦੇ ਫਾਇਦਿਆਂ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਹੀ ਇੱਕ ਵਿਅਕਤੀ ਨੇ ਇਸ ਦੇ ਇੱਕ ਫਾਇਦੇ ਨੂੰ ਨੁਕਸਾਨ ਦੱਸਦਿਆਂ ਐਪਲ ਕੰਪਨੀ ‘ਤੇ $10 ਮਿਲੀਅਨ ਦਾ ਦਾਅਵਾ ਕਰ ਦਿੱਤਾ ਹੈ। ਦਰਅਸਲ ਮੈਲਬੋਰਨ ਦੇ ਰਿਚਰਡ ਨੇ ਇਹ ਦਾਅਵਾ ਕੀਤਾ ਹੈ। 53 ਸਾਲ ਦੇ ਰਿਚਰਡ ਦਾ ਦਾਅਵਾ ਹੈ ਕਿ ਉਸਦਾ ਐਪਲ ਫੋਨ ਉਸਦੇ 20 ਸਾਲਾਂ ਦੇ ਵਿਆਹ ਦੇ ਤਲਾਕ ਦਾ ਕਾਰਨ ਬਣਿਆ ਹੈ। ਰਿਚਰਡ ਨੇ ਦਾਅਵਾ ਕੀਤਾ ਕਿ ਉਸਨੇ ਆਪਣੇ ਐਪਲ ਫੋਨ ‘ਚੋਂ ਕੁੱਝ ਨਿੱਜੀ ਮੈਸਜ ਡੀਲੀਟ ਕੀਤੇ ਸੀ ਪਰ ਇਸ ਦੇ ਬਾਵਜੂਦ ਐਪਲ ਨਾਲ ਸਿੰਕ ਆਈਪੈਡ ‘ਤੇ ਉਸਦੀ ਘਰਵਾਲੀ ਨੇ ਇਹ ਮੈਸਜ ਪੜ੍ਹ ਲਏ ਤੇ ਫਿਰ ਇਹੀ ਮੈਸਜ ਉਸਦੇ ਤਲਾਕ ਦਾ ਕਾਰਨ ਬਣਨ ਗਏ। ਰਿਚਰਡ ਨੇ ਇਹ ਮੇਸਜ ਕਿਸੇ ਕਾਲ ਗਰਲ ਨੂੰ ਕੀਤੇ ਸੀ , ਰਿਚਰਡ ਨੇ ਕਿਹਾ ਕਿ ਉਸਦੀ ਨਿੱਜੀ ਜਿੰਦਗੀ ਦਾ ਘਾਣ ਕਰਨ ਵਾਲੀ ਐਪਲ ਕੰਪਨੀ ਹੈ, ਕਿਉਂਕਿ ਫੋਨ ਵਿੱਚੋਂ ਡੀਲੀਟ ਕੀਤੇ ਜਾਣ ‘ਤੇ ਸੰਦੇਸ਼ ਸਾਰੀਆਂ ਸਿੰਕ ਡਿਵਾਈਸਾਂ ਵਿੱਚੋਂ ਡੀਲੀਟ ਹੋਣੇ ਚਾਹੀਦੇ ਸਨ, ਜਾਂ ਫਿਰ ਡੀਲੀਟ ਕਰਨ ਤੋਂ ਪਹਿਲਾਂ ਸੰਦੇਸ਼ ਬਾਰੇ ਇਹ ਦੱਸਿਆ ਜਾਂਦਾ ਕਿ ਇਹ ਸੰਦੇਸ਼ ਸਿਰਫ ਫੋਨ ਵਿੱਚੋਂ ਡੀਲੀਟ ਹੋਇਆ ਹੈ ਨਾ ਕਿ ਸਿੰਕ ਡਿਵਾਈਸਾਂ ਤੋਂ।

Leave a Reply

Your email address will not be published. Required fields are marked *