ਤਸਵੀਰ ‘ਚ ਦਿਖਾਈ ਦੇ ਰਹੇ ਵਿਅਕਤੀ ਦੀ ਪੁਲਿਸ ਆਕਲੈਂਡ ਵਿੱਚ ਭਾਲ ਕਰ ਰਹੀ ਹੈ ਜਿਸਦੀ ਗ੍ਰਿਫ਼ਤਾਰੀ ਦਾ ਵਾਰੰਟ ਵੀ ਜਾਰੀ ਹੈ। 25 ਸਾਲਾ ਰਾਵੀਰੀ ਕੇਵ, ਕਾਉਂਟੀਜ਼ ਮੈਨੂਕਾਊ ਵਿੱਚ ਕਈ ਘਟਨਾਵਾਂ ਦੇ ਸਬੰਧ ਵਿੱਚ ਲੋੜੀਂਦਾ ਹੈ, ਜਿਸ ਵਿੱਚ ਭਿਆਨਕ ਡਕੈਤੀ ਅਤੇ ਹਿਰਾਸਤ ਤੋਂ ਭੱਜਣਾ ਵੀ ਸ਼ਾਮਿਲ ਹੈ। ਪੁਲਿਸ ਨੇ ਕਿਹਾ ਕਿ ਉਹ ਕਾਉਂਟੀਜ਼ ਮੈਨੂਕਾਊ, ਪੁਆਇੰਟ ਸ਼ੈਵਲੀਅਰ ਅਤੇ ਵਾਟਰਵਿਊ ਖੇਤਰਾਂ ਵਿੱਚ ਅਕਸਰ ਜਾਂਦਾ ਰਹਿੰਦਾ ਸੀ। ਸੰਬੰਧਿਤ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 105 ‘ਤੇ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।
