ਦੱਖਣੀ ਆਕਲੈਂਡ ‘ਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਦੱਖਣੀ ਆਕਲੈਂਡ ਵਿੱਚ ਬੀਤੀ ਰਾਤ ਇੱਕ ਵਿਅਕਤੀ ਨੂੰ ਗੋਲੀ ਮਾਰਨ ਤੋਂ ਬਾਅਦ ਜਾਂਚ ਚੱਲ ਰਹੀ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 6.05 ਵਜੇ ਦੇ ਕਰੀਬ ਮੈਨੁਕਾਊ ਦੇ ਜੈਕ ਕੋਨਵੇ ਐਵੇਨਿਊ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ: “ਘਟਨਾ ਵਿੱਚ ਸ਼ਾਮਿਲ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ। ਸ਼ਾਮ 7.35 ‘ਤੇ, ਪੁਲਿਸ ਨੇ ਪੀੜਤ ਨੂੰ ਲੱਭ ਲਿਆ ਸੀ, ਜਿਸ ਨੂੰ ਜਾਨਲੇਵਾ ਸੱਟਾਂ ਲੱਗੀਆਂ ਸਨ।” ਵਿਅਕਤੀ ਨੂੰ ਐਂਬੂਲੈਂਸ ਸਟਾਫ ਦੁਆਰਾ ਮੁੱਢਲਾ ਇਲਾਜ ਮੁਹਈਆ ਕੀਤਾ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਦੱਖਣੀ ਆਕਲੈਂਡ ਦੇ 2 ਘਰਾਂ ‘ਤੇ ਗੋਲੀਆਂ ਚਲਾਏ ਜਾਣ ਦੀ ਖਬਰ ਸਾਹਮਣੇ ਆਈ ਸੀ।
