26 ਨਵੰਬਰ, 2020 ਨੂੰ rural West Auckland ਵਿੱਚ ਇੱਕ ਹਾਦਸਾ ਵਾਪਰਿਆ ਸੀ। 18-ਸਾਲਾ ਮੈਕਲੀਨ ਸਟੀਵਰਟ ਦੀ ਤੇਜ਼ ਰਫ਼ਤਾਰ ਕਾਰ ‘ਚ ਸਵਾਰ ਲਿਆਮ ਮੈਕਲੀਨ ਨਾਮ ਦੇ ਇੱਕ ਯਾਤਰੀ ਦੀ ਮੌਤ ਹੋ ਗਈ ਸੀ। ਕਿਉਂਕ ਤੇਜ਼ ਰਫਤਾਰ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋਈ ਸੀ। ਹਾਦਸੇ ‘ਚ ਮੈਕਲੀਨ ਨੂੰ ਕਈ ਸੱਟਾਂ ਲੱਗੀਆਂ ਸਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉੱਥੇ ਹੀ ਕਾਰ ਦੇ ਡਰਾਈਵਰ ਸਟੀਵਰਟ ਨੂੰ ਹਸਪਤਾਲ ਲਿਜਾਇਆ ਗਿਆ ਸੀ। ਇਸ ਦੌਰਾਨ ਜਾਂਚ ਵਿੱਚ ਪਤਾ ਲੱਗਿਆ ਕੇ 24 ਸਾਲ ਦੇ ਸਟੀਵਰਟ ਕੋਲ ਵੈਧ ਲਾਇਸੈਂਸ ਵੀ ਨਹੀਂ ਸੀ।
ਇਸ ਮਗਰੋਂ ਟੈਸਟਾਂ ਰਿਪੋਰਟਾਂ ‘ਚ ਖੁਲਾਸਾ ਹੋਇਆ ਕਿ ਉਸ ਨੇ ਸ਼ਰਾਬ ਵੀ ਬਹੁਤ ਜਿਆਦਾ ਪੀਤੀ ਹੋਈ, ਪ੍ਰਤੀ 100 ਮਿਲੀਲੀਟਰ ਖੂਨ ਵਿੱਚ 162 ਮਿਲੀਗ੍ਰਾਮ ਅਲਕੋਹਲ, ਜੋ ਕਿ ਕਾਨੂੰਨੀ ਸੀਮਾ ਤੋਂ ਤਿੰਨ ਗੁਣਾ ਵੱਧ ਸੀ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਲਗਭਗ ਇੱਕ ਲੀਟਰ ਸਾਈਡਰ ਪੀਤਾ ਸੀ। ਸੁਣਵਾਈ ਮਗਰੋਂ ਜਸਟਿਸ ਜੈਫਰੀ ਵੇਨਿੰਗ ਨੇ ਸਟੀਵਰਟ ਨੂੰ ਤਿੰਨ ਸਾਲ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸਨੂੰ ਚਾਰ ਸਾਲਾਂ ਲਈ ਡਰਾਈਵਿੰਗ ਕਰਨ ਤੋਂ ਅਯੋਗ ਕਰਾਰ ਦਿੱਤਾ ਹੈ। ਜੱਜ ਨੇ ਉਸਨੂੰ ਕਿਹਾ ਕਿ, “ਤੁਸੀਂ ਇੱਕ ਪਰੇਸ਼ਾਨ ਨੌਜਵਾਨ ਹੋ ਜਿਸ ਵਿੱਚ ਦਿਸ਼ਾ ਦੀ ਘਾਟ ਹੈ। ਤੁਸੀਂ ਅਜੇ ਵੀ ਆਪਣੀ ਜ਼ਿੰਦਗੀ ਨੂੰ ਮੋੜ ਸਕਦੇ ਹੋ, ਹਾਲਾਂਕਿ ਇਸ ਲਈ ਸ਼ਰਾਬ ਪ੍ਰਤੀ ਰਵੱਈਏ ਦੀ ਪੂਰੀ ਤਬਦੀਲੀ, ਅਤੇ ਗੰਭੀਰ ਸਹਾਇਤਾ ਦੀ ਲੋੜ ਹੋਵੇਗੀ।”