ਆਕਲੈਂਡ ਏਅਰਪੋਰਟ ‘ਤੇ ਟੇਕ-ਆਫ ਦੌਰਾਨ ਜਹਾਜ਼ ਦਾ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲ੍ਹ ਕੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਇੱਕ 28 ਸਾਲਾ ਵਿਅਕਤੀ ਨੂੰ ਦਰਵਾਜ਼ੇ ਤੋਂ ਛਾਲ ਮਾਰਨ ਅਤੇ ਟੈਰਮਕ ‘ਤੇ ਉਤਰਨ ਤੋਂ ਬਾਅਦ ਫੜਿਆ ਗਿਆ ਸੀ, ਜਿਸ ਨੇ ਵੀਰਵਾਰ ਨੂੰ ਪ੍ਰਕਿਰਿਆ ਦੌਰਾਨ ਆਪਣੇ ਆਪ ਨੂੰ ਜ਼ਖਮੀ ਵੀ ਕਰ ਲਿਆ ਸੀ। ਪੁਲਿਸ ਨੇ ਦੱਸਿਆ ਕਿ ਉਹ ਫਲਾਈਟ ‘ਚ ਸਵਾਰ ਹੁੰਦੇ ਸਮੇਂ ਪੁਲਿਸ ਹਿਰਾਸਤ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਿਕ ਜੋ ਦੋਸ਼ ਲਗਾਇਆ ਗਿਆ ਹੈ ਉਸ ਅਨੁਸਾਰ ਵਿਅਕਤੀ ਨੂੰ ਵੱਧ ਤੋਂ ਵੱਧ ਇੱਕ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਉਹ ਨਾਗਰਿਕ ਹਵਾਬਾਜ਼ੀ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਸ਼ੁੱਕਰਵਾਰ ਨੂੰ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਵੇਗਾ।
![man opens plane emergency exit](https://www.sadeaalaradio.co.nz/wp-content/uploads/2024/07/WhatsApp-Image-2024-07-12-at-9.50.47-AM-950x534.jpeg)